ਜੇ.ਐਨ.ਯੂ. ਹਿੰਸਾ : ਭਾਜਪਾ ਨੇ ਕੀਤੀ ਹਮਲੇ ਦੀ ਨਿੰਦਿਆ

01/06/2020 12:28:31 AM

ਨਵੀਂ ਦਿੱਲੀ (ਏਜੰਸੀ)- ਜਵਾਹਰ ਲਾਲ ਯੂਨੀਵਰਸਿਟੀ ਵਿਚ ਹੋਈ ਹਿੰਸਾ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ। ਭਾਜਪਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਅਰਾਜਕਤਾ ਦੀਆਂ ਤਾਕਤਾਂ ਵਲੋਂ ਹਤਾਸ਼ ਕੋਸ਼ਿਸ਼ ਹੈ, ਜੋ ਵਿਦਿਆਰਥੀਆਂ ਨੂੰ ਤੋਪ ਚਾਰੇ ਦੇ ਰੂਪ ਵਿਚ ਇਸਤੇਮਾਲ ਕਰਨ ਲਈ ਤੁਲੇ ਹੋਏ ਹਨ। ਆਪਣੀ ਘੱਟਦੀ ਰਾਜਨੀਤਕ ਛਾਪ ਨੂੰ ਇਕ ਪਾਸੇ ਕਰਨ ਲਈ ਅਸ਼ਾਂਤੀ ਪੈਦਾ ਕਰਦੇ ਹਨ। ਯੂਨੀਵਰਸਿਟੀਆਂ ਵਿਚ ਸਿੱਖਣ ਅਤੇ ਸਿੱਖਿਆ ਦੇ ਸਥਾਨ ਬਣੇ ਰਹਿਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੰਪਲੈਕਸ ਵਿਚ ਐਤਵਾਰ ਸ਼ਾਮ ਨੂੰ ਹੋਈ ਹਿੰਸਾ ਦੀ ਨਿਖੇਧੀ ਕੀਤੀ। ਦੋਵੇਂ ਮੰਤਰੀ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਹਨ। ਸੀਤਾਰਮਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਯੂਨੀਵਰਸਿਟੀ ਵਿਦਿਆਰਥੀਆਂ ਲਈ ਸੁਰੱਖਿਅਤ ਸਥਾਨ ਰਹੇ। ਜੈਸ਼ੰਕਰ ਨੇ ਟਵੀਟ ਕੀਤਾ ਕਿ ਜੇ.ਐਨ.ਯੂ. ਵਿਚ ਜੋ ਹੋਇਆ ਉਸ ਦੀਆਂ ਤਸਵੀਰਾਂ ਦੇਖੀਆਂ। ਹਿੰਸਾ ਦੀ ਸਪੱਸ਼ਟ ਤੌਰ 'ਤੇ ਨਿੰਦਾ ਕਰਦੇ ਹਨ। ਇਹ ਯੂਨੀਵਰਸਿਟੀ ਦੀ ਸੰਸਕ੍ਰਿਤੀ ਅਤੇ ਰਸਮਾਂ ਦੇ ਪੂਰੀ ਤਰ੍ਹਾਂ ਖਿਲਾਫ ਹਨ।
ਸੀਤਾਰਮਨ ਨੇ ਟਵੀਟ ਕੀਤਾ ਕਿ ਜੇ.ਐਨ.ਯੂ, ਤੋਂ ਬਹੁਤ ਹੀ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਜਗ੍ਹਾ ਜਿਸ ਨੂੰ ਮੈਂ ਜਾਣਦੀ ਹਾਂ ਅਤੇ ਅਜਿਹੀ ਥਾਂ ਦੇ ਤੌਰ 'ਤੇ ਯਾਦ ਕਰਦੀ ਹਾਂ ਜਿਸ ਨੂੰ ਗੰਭੀਰ ਚਰਚਾਵਾਂ ਅਤੇ ਵਿਚਾਰਾਂ ਲਈ ਯਾਦ ਕੀਤਾ ਜਾਂਦਾ ਸੀ ਪਰ ਹਿੰਸਾ ਕਦੇ ਨਹੀਂ। ਮੈਂ ਅੱਜ ਹੋਈ ਹਿੰਸਾ ਦੀ ਸਪੱਸ਼ਟ ਤੌਰ 'ਤੇ ਨਿਖੇਧੀ ਕਰਦੀ ਹਾਂ। ਇਹ ਸਰਕਾਰ ਪਿਛਲੇ ਕੁਝ ਹਫਤਿਆਂ ਵਿਚ ਜੋ ਕੁਝ ਕਿਹਾ ਗਿਆ ਉਸ ਦੇ ਬਾਵਜੂਦ ਚਾਹੁੰਦੀ ਹੈ ਕਿ ਯੂਨੀਵਰਸਿਟੀ ਸਾਰੇ ਵਿਦਿਆਰਥੀਆਂ ਲਈ ਸੁਰੱਖਿਅਤ ਰਹਿਣ। ਖੱਬੇ ਪੱਖੀ ਕੰਟਰੋਲ ਜੇ.ਐਨ.ਯੂ. ਵਿਦਿਆਰਥੀ ਸੰਘ ਅਤੇ ਏ.ਬੀ.ਵੀ.ਪੀ. ਨੇ ਹਿੰਸਾ ਲਈ ਇਕ-ਦੂਜੇ ਨੂੰ ਦੋਸ਼ੀ ਕਰਾਰ ਦਿੱਤਾ ਜੋ ਤਕਰੀਬਨ ਦੋ ਘੰਟੇ ਤੱਕ ਜਾਰੀ ਰਹੀ। ਜੇ.ਐਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਸਿਰ 'ਤੇ ਸੱਟ ਵੱਜੀ ਹੈ।
ਦੱਸ ਦਈਏ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੰਪਲੈਕਸ ਕੁਝ ਨਕਾਬਪੋਸ਼ ਲੋਕਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕੀਤਾ। ਕੰਪਲੈਕਸ ਵਿਚ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਪੁਲਸ ਨੂੰ ਬੁਲਾਉਣਾ ਪਿਆ। ਘਟਨਾ ਤੋਂ ਬਾਅਦ ਘੱਟੋ-ਘੱਟ 18 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਮਸ ਵਿਚ ਦਾਖਲ ਕਰਵਾਇਆ ਗਿਆ ਹੈ। ਹਮਲੇ ਵਿਚ ਜੇ.ਐਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਸਿਰ 'ਚ ਸਿੱਟ ਲੱਗੀ ਹੈ। ਖੱਬੇ ਪੱਖੀ ਕੰਟਰੋਲ ਜੇ.ਐਨ.ਯੂ. ਵਿਦਿਆਰਥੀ ਸੰਘ ਅਤੇ ਆਰ.ਐਸ.ਐਸ. ਹਮਾਇਤੀ ਏ.ਬੀ.ਵੀ.ਪੀ. ਨੇ ਤਕਰੀਬਨ ਦੋ ਘੰਟੇ ਤੱਕ ਚੱਲੀ ਹਿੰਸਾ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ ਹੈ।

Sunny Mehra

This news is Content Editor Sunny Mehra