ਜੇ.ਐਨ.ਯੂ. ਹਿੰਸਾ 'ਤੇ ਇਮੋਸ਼ਨਲ ਹੋਈ ਸਵਰਾ, ਤਾਪਸੀ ਨੇ ਵੀ ਕੀਤੀ ਹਮਲੇ ਦੀ ਨਿੰਦਿਆ

01/06/2020 12:51:59 AM

ਨਵੀਂ ਦਿੱਲੀ (ਏਜੰਸੀ)- ਐਤਵਾਰ ਸ਼ਾਮ ਜੇ.ਐਨ.ਯੂ. ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ 'ਤੇ ਹਮਲਾ ਹੋਇਆ ਹੈ। ਇਸ ਹਮਲੇ ਵਿਚ ਆਇਸ਼ੀ ਦੇ ਸਿਰ 'ਚ ਗੰਭੀਰ ਸੱਟ ਲੱਗੀ ਹੈ। ਰਿਪੋਰਟ ਮੁਤਾਬਕ ਨਕਾਬਪੋਸ਼ ਹਮਲਾਵਰਾਂ ਨੇ ਕਈ ਹੋਸਟਲਾਂ ਵਿਚ ਜਾ ਕੇ ਹਮਲਾ ਕੀਤਾ। ਜੇ.ਐਨ.ਯੂ. ਵਿਦਿਆਰਥੀ ਸੰਘ ਨੇ ਦਾਅਵਾ ਕੀਤਾ ਕਿ ਅਖਿਲ ਭਾਰਤੀ ਵਿਦਿਆਰਥੀ ਕੌਂਸਲ (ਏ.ਬੀ.ਵੀ.ਪੀ.) ਨੇ ਹਿੰਸਾ ਨੂੰ ਅੰਜਾਮ ਦਿੱਤਾ ਹੈ। ਉਥੇ ਹੀ ਏ.ਬੀ.ਵੀ.ਪੀ. ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ ਕਿ ਇਸ ਹਮਲੇ ਪਿੱਛੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਸੰਗਠਨਾਂ (ਐਸ.ਐਫ.ਆਈ., ਏ.ਆਈ.ਐਸ.ਏ. ਅਤੇ ਡੀ.ਐਸ.ਐਫ.) ਦਾ ਹੱਥ ਹੈ। ਇਸ ਹਿੰਸਾ ਤੋਂ ਬਾਅਦ ਬਾਲੀਵੁੱਡ ਤੋਂ ਵੀ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ।

ਬਾਲੀਵੁੱਡ ਐਕਟ੍ਰੈਸ ਸਵਰਾ ਭਾਸਕਰ ਇਸ ਹਮਲੇ ਤੋਂ ਬਾਅਦ ਕਾਫੀ ਪਰੇਸ਼ਾਨ ਦਿਖੀ ਅਤੇ ਉਹ ਇਕ ਵੀਡੀਓ ਵਿਚ ਇਮੋਸ਼ਨਲ ਵੀ ਹੋ ਗਈ। ਉਨ੍ਹਾਂ ਨੇ ਇਸ ਮਾਮਲੇ ਵਿਚ ਹਿੰਸਾ ਦਾ ਦੋਸ਼ ਏ.ਬੀ.ਵੀ.ਪੀ. 'ਤੇ ਲਗਾਇਆ ਹੈ। ਸਵਰਾ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਰਜੇਂਟ ਅਪੀਲ ਸਾਰੇ ਦਿੱਲੀ ਵਾਸੀ, ਬਾਬਾ ਗੰਗਨਾਥ ਮਾਰਗ 'ਤੇ ਜੇ.ਐਨ.ਯੂ. ਕੈਂਪਸ ਦੇ ਮੇਨ ਗੇਟ ਦੇ ਬਾਹਰ ਵੱਡੀ ਗਿਣਤੀ ਵਿਚ ਪਹੁੰਚੇ ਤਾਂ ਜੋ ਸਰਕਾਰ ਅਤੇ ਦਿੱਲੀ ਪੁਲਸ 'ਤੇ ਐਕਸ਼ਨ ਲੈਣ ਲਈ ਦਬਾਅ ਬਣਾਇਆ ਜਾ ਸਕੇ ਅਤੇ ਏ.ਬੀ.ਵੀ.ਪੀ. ਦੇ ਮਾਸਕ ਵਾਲੇ ਗੁੰਡਿਆਂ ਨੂੰ ਜੇ.ਐਨ.ਯੂ. ਕੈਂਪਸ ਵਿਚ ਤੋੜਭੰਨ ਅਤੇ ਹਿੰਸਾ ਤੋਂ ਰੋਕਿਆ ਜਾ ਸਕੇ। ਸਵਰਾ ਨੇ ਇਸ ਟਵੀਟ ਦੇ ਨਾਲ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਕਾਫੀ ਇਮੋਸ਼ਨਲ ਨਜ਼ਰ ਆਈ। ਸਵਰਾ ਨੇ ਵੀਡੀਓ ਵਿਚ ਦੱਸਿਆ ਕਿ ਉਸ ਦੇ ਪੇਰੇਂਟਸ ਵੀ ਜੇ.ਐਨ.ਯੂ. ਵਿਚ ਹੀ ਰਹਿੰਦੇ ਹਨ ਅਤੇ ਉਹ ਇਸ ਖਬਰ ਨੂੰ ਪਾ ਕੇ ਬਹੁਤ ਹੈਰਾਨ ਹੈ।

ਇਸ ਤੋਂ ਇਲਾਵਾ ਤਾਪਸੀ ਪੰਨੂ ਨੇ ਵੀ ਇਸ ਘਟਨਾ ਨੂੰ ਲੈ ਕੇ ਟਵੀਟ ਕੀਤਾ, ਉਨ੍ਹਾਂ ਨੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਏ.ਬੀ.ਵੀ.ਪੀ. ਦੇ ਲੋਕਾਂ ਨੇ ਸਟੂਡੈਂਟਸ ਨੂੰ ਮਾਰਿਆ। ਤਾਪਸੀ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਜਿੱਥੇ ਬੱਚਿਆਂ ਦਾ ਭਵਿੱਖ ਸੰਵਾਰਿਆ ਜਾਂਦਾ ਹੈ ਉਸ ਥਾਂ ਦੀ ਅਜਿਹੀ ਹਾਲਤ ਕਰ ਦਿੱਤੀ ਹੈ। ਇਹ ਹਮੇਸ਼ਾ ਲਈ ਡੂੰਘਾ ਜ਼ਖਮ ਦੇ ਜਾਵੇਗਾ। ਇਹ ਕਦੇ ਨਾ ਠੀਕ ਹੋਣ ਵਾਲਾ ਡੈਮੇਜ ਹੈ। ਆਖਿਰ ਕਿਸ ਤਰ੍ਹਾਂ ਦੀਆਂ ਚੀਜਾਂ ਇਥੇ ਸ਼ੇਪ ਹੋ ਰਹੀਆਂ ਹਨ। ਇਹ ਸਾਡੇ ਸਭ ਦੇ ਦੇਖਣ ਲਈ ਹੈ। ਇਹ ਬਹੁਤ ਦੁਖਦਾਈ ਹੈ।

 


Sunny Mehra

Content Editor

Related News