ਜੇ.ਐੱਨ.ਯੂ ਕੁੱਟਮਾਰ 'ਤੇ ਬੋਲੇ ਕੇਜਰੀਵਾਲ, ਕੇਂਦਰ ਸਰਕਾਰ ਨੂੰ ਘੇਰਿਆ

01/09/2020 3:48:14 PM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਕੁੱਟਮਾਰ ਵਿਵਾਦ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ 'ਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਪੁਲਸ ਨੂੰ ਜਿਸ ਤਰ੍ਹਾਂ ਆਰਡਰ ਦਿੰਦੀ ਹੈ, ਉਹ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ। ਕੇਜਰੀਵਾਲ ਨੇ ਸਾਫ਼ ਕਿਹਾ ਕਿ ਹਿੰਸਾ ਨਾ ਰੋਕ ਪਾਉਣ 'ਚ ਦਿੱਲੀ ਪੁਲਸ ਦੀ ਗਲਤੀ ਨਹੀਂ ਹੈ।

ਦਿੱਲੀ ਪੁਲਸ ਨਹੀਂ ਕੋਈ ਗਲਤੀ
ਜੇ.ਐੱਨ.ਯੂ. ਹਿੰਸਾ 'ਤੇ ਕੇਜਰੀਵਾਲ ਬੋਲੇ ਕਿ ਇਸ 'ਚ ਉਹ ਦਿੱਲੀ ਪੁਲਸ ਦੀ ਗਲਤੀ ਨਹੀਂ ਮੰਨਦੇ। ਉਨ੍ਹਾਂ ਨੂੰ ਤਾਂ ਉੱਪਰੋਂ ਆਦੇਸ਼ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਹਿੰਸਾ ਹੋਣ ਦਿਓ, ਹਮਲਾ ਕਰ ਕੇ ਹਮਲਾਵਰਾਂ ਨੂੰ ਨਿਕਲਣ ਦਿਓ। ਜੇਕਰ ਪੁਲਸ ਨੂੰ ਆਦੇਸ਼ ਦਿੱਤਾ ਜਾਵੇਗਾ ਕਿ ਰੇਪ ਨਹੀਂ ਹੋਣੇ ਚਾਹੀਦੇ, ਅਪਰਾਧ ਰੁਕਣੇ ਚਾਹੀਦੇ ਹਨ। ਤਾਂ ਅਜਿਹਾ ਹੀ ਹੋਵੇਗਾ। ਉਹ ਆਦੇਸ਼ ਮੰਨਦੇ ਹਨ, ਨਹੀਂ ਤਾਂ ਨੌਕਰੀ ਚੱਲੀ ਜਾਵੇਗੀ। ਕੇਜਰੀਵਾਲ ਬੋਲੇ,''ਦਿੱਲੀ ਪੁਲਸ ਕੀ ਕਰ ਸਕਦੀ ਹੈ? ਉੱਪਰੋਂ ਆਦੇਸ਼ ਜੇਕਰ ਆਇਆ ਕਿ ਤੁਸੀਂ ਹਿੰਸਾ ਨਹੀਂ ਰੋਕਣੀ ਹੈ, ਲਾਅ ਐਂਡ ਆਰਡਰ ਠੀਕ ਨਹੀਂ ਕਰਨਾ ਹੈ ਤਾਂ ਉਹ ਵੇਚਾਰੇ ਕੀ ਕਰਨਗੇ। ਜੇਕਰ ਆਰਡਰ ਨਹੀਂ ਮੰਨਣਗੇ ਤਾਂ ਸਸਪੈਂਡ ਹੋ ਜਾਣਗੇ।


DIsha

Content Editor

Related News