ਜੰਮੂ-ਕਸ਼ਮੀਰ : 32 ਸਾਲ ਪਹਿਲਾਂ ਗਵਾਚਿਆ ਬੇਟਾ ਆਇਆ ਘਰ ਵਾਪਸ

04/19/2018 11:41:35 AM

ਸ਼੍ਰੀਨਗਰ— ਰਿਯਾਸਤ 'ਚ ਬੁੱਧਵਾਰ ਦੇ ਦਿਨ ਇਕ ਪਰਿਵਾਰ ਲਈ ਸਾਲਾਂ ਪਹਿਲਾਂ ਗੁਆਚੀਆਂ ਖੁਸ਼ੀਆਂ ਨੇ ਅਚਾਨਕ ਹੀ 32 ਸਾਲਾਂ ਬਾਅਦ ਦਰਵਾਜੇ 'ਤੇ ਦਸਤਕ ਦਿੱਤੀ ਤਾਂ ਕਿਸੇ ਨੂੰ ਆਪਣੀ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਦੱਸਣਾ ਚਾਹੁੰਦੇ ਹਾਂ ਕਿ ਪਰਿਵਾਰ ਦਾ ਬੇਟਾ ਜੋ ਕਿ 32 ਸਾਲਾਂ ਬਾਅਦ ਘਰ ਵਾਪਸ ਆਇਆ ਸੀ, ਇਸ ਖੁਸ਼ੀ 'ਚ ਪੂਰੇ ਪਰਿਵਾਰ ਦੀਆਂ ਅੱਖਾਂ ਚੋਂ ਹੰਝੂ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ।
ਦਰਅਸਲ, ਜੰਮੂ ਕਸ਼ਮੀਰ ਦੇ ਨਗਰੋਟਾ ਇਲਾਕੇ 'ਚ ਪੁਲਸ ਨੇ ਇਕ ਸ਼ੱਕੀ ਨੌਜਵਾਨ ਨੂੰ ਸੰਵੇਦਨਸ਼ੀਲ ਇਲਾਕੇ 'ਚ ਘੁੰਮਦੇ ਹੋਏ ਦੇਖਿਆ। ਸੁਰੱਖਿਆ ਕਰਮੀਆਂ ਨੇ ਤੁਰੰਤ ਹੀ ਨੌਜਵਾਨ ਨੂੰ ਹਿਰਾਸਤ 'ਚ ਲੈਂਦੇ ਹੋਏ ਪੁੱਛਗਿਛ ਜਾਰੀ ਕਰ ਦਿੱਤੀ। ਜਦੋਂ ਨੌਜਵਾਨ ਨੇ ਜਦੋਂ ਆਪਣੀ ਆਪ-ਬੀਤੀ ਦੱਸੀ ਤਾਂ ਸੁਰੱਖਿਆ ਕਰਮੀਆਂ ਦੇ ਹੋਸ਼ ਉੱਡ ਗਏ। ਪੁੱਛਗਿਛ 'ਚ ਉਸ ਨੇ ਆਪਣਾ ਨਾਮ ਬਸ਼ੀਰ ਅਹਿਮਦ ਦੱਸਿਆ ਹੈ। ਉਹ ਰਾਮਬਨ ਦੇ ਪੋਗਲ ਤਹਿਸੀਲ ਦੇ ਮਾਲੀਗਾਮ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੂੰ ਦੱਸਿਆ ਕਿ ਜਦੋਂ ਉਹ ਸਿਰਫ 18 ਸਾਲਾਂ ਦਾ ਸੀ ਤਾਂ ਉਸ ਨੇ ਆਪਣਾ ਘਰ ਛੱਡ ਦਿੱਤਾ ਸੀ। ਉਸ ਤੋਂ ਬਾਅਦ ਉਹ ਵਾਪਸ ਨਹੀਂ ਕਦੀ ਆਇਆ। ਇਥੋਂ ਜਾਣ ਤੋਂ ਬਾਅਦ ਉਸ ਨੇ ਪੰਜਾਬ 'ਚ ਸਾਧੂ ਲੋਕਾਂ ਦਾ ਸਾਥ ਕਰ ਲਿਆ ਅਤੇ ਉਨ੍ਹਾਂ ਨਾਲ ਰਹਿਣ ਲੱਗ ਪਿਆ ਸੀ। ਨਗਰੋਟਾ ਪੁਲਸ ਨੇ ਉਸ ਦੇ ਪਰਿਵਾਰ ਦੀ ਭਾਲ ਕਰਨ ਉਸ ਦੀ ਮਦਦ ਕੀਤੀ ਅਤੇ ਉਸ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਇਨ੍ਹਾਂ ਸਾਲਾਂ ਬਾਅਦ ਆਪਣੇ ਬੇਟੇ ਨਾਲ ਮਿਲ ਕੇ ਪਰਿਵਾਰ ਦੇ ਹਰ ਮੈਂਬਰ ਦਾ ਚਿਹਰਾ ਖੁਸ਼ੀ ਨਾਲ ਖਿੱਲ ਉਠਿਆ।