ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਬੰਦ

02/21/2019 10:08:01 AM

ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਰਾਮਬਣ ਜ਼ਿਲੇ 'ਚ ਭਾਰੀ ਬਾਰਿਸ਼ ਤੋਂ ਬਾਅਦ ਕੁਝ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ ਬੁੱਧਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆ ਨਾਲ ਜੋੜਨ ਵਾਲਾ ਇਹ ਸਿਰਫ ਇੱਕੋ ਰਸਤਾ ਹੈ। ਆਵਾਜਾਈ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ, ''ਰਾਮਬਣ-ਰਾਮਸੂ ਇਲਾਕਿਆਂ 'ਚ ਬਾਰਿਸ਼ ਤੋਂ ਬਾਅਦ ਕੁਝ ਸਥਾਨਾਂ 'ਤੇ ਜ਼ਮੀਨ ਖਿਸਕਣ ਕਾਰਨ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।''

ਉਨ੍ਹਾਂ ਨੇ ਕਿਹਾ ਕਿ ਸੀਮਾ ਸੜਕ ਸੰਗਠਨ ਦੇ ਕਰਮਚਾਰੀ ਅਤੇ ਮਸ਼ੀਨਾਂ ਰਾਜਮਾਰਗ ਦੀ ਸਫਾਈ 'ਚ ਜੁੱਟੇ ਹਨ ਤਾਂ ਕਿ ਵਾਹਨਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਕੀਤੀ ਜਾ ਸਕੇ। ਬੀਤੇ ਕੁਝ ਦਿਨਾਂ ਤੋਂ ਰਾਜਮਾਰਗ 'ਤੇ ਇੱਕੋ ਪਾਸੜ ਆਵਾਜਾਈ ਦੀ ਇਜ਼ਾਜਤ ਦਿੱਤੀ ਜਾ ਰਹੀ ਸੀ।

Iqbalkaur

This news is Content Editor Iqbalkaur