ਮਨਨ ਵਾਨੀ ਲਈ ਪ੍ਰਚਾਰ ਕਰਨ ਵਾਲੇ ਪੋਰਟਲ ਖਿਲਾਫ ਸ਼ੁਰੂ ਕਾਨੂੰਨੀ ਕਾਰਵਾਈ

07/17/2018 5:40:11 PM

ਸ਼੍ਰੀਨਗਰ— ਹਿਜ਼ਬੁਲ ਮੁਜਾਹਿਦੀਨ 'ਚ ਸ਼ਾਮਲ ਹੋ ਚੁੱਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਬਦੁੱਲ ਮਨਨ ਵਾਨੀ ਵੱਲੋਂ ਜਾਰੀ ਪੱਤਰ ਨੂੰ ਕਥਿਤ ਤੌਰ 'ਤੇ ਸਰਵਜਨਿਕ ਕਰਨ ਵਾਲੇ ਇਕ ਸਮਾਚਾਰ ਪੋਰਟਲ ਦੇ ਖਿਲਾਫ ਪੁਲਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੰਮੂ-ਕਸ਼ਮੀਰ ਪੁਲਸ ਨੇ ਇਸ ਪੱਤਰ ਨੂੰ ਪ੍ਰਚਾਰ ਸਮੱਗਰੀ ਕਰਾਰ ਦਿੱਤਾ ਹੈ। ਸਮਾਚਾਰ ਪੋਰਟਲ ਨੇ ਕਥਿਤ ਤੌਰ 'ਤੇ ਇਸ ਨੂੰ ਸੋਮਵਾਰ ਨੂੰ ਪ੍ਰਸਾਰਿਤ ਕੀਤਾ ਸੀ। ਸੂਬਾ ਪੁਲਸ ਦੇ ਬੁਲਾਰੇ ਨੇ ਕਿਹਾ, ''ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐੈੱਚ.ਐੈੱਮ. (ਹਿਜ਼ਬੁਲ ਮੁਜਾਹਿਦੀਨ) ਨਾਲ ਜੁੜੀ ਪ੍ਰਚਾਰ ਸਮੱਗਰੀ ਦਾ ਇਕ ਜਿੰਮੇਵਾਰ ਪੋਰਟਲ ਵੱਲੋਂ ਪ੍ਰਸਾਰ ਕੀਤੇ ਜਾਣ 'ਤੇ ਪੁਲਸ ਨੇ ਕਾਰਵਾਈ ਦਾ ਜਾਇਜ਼ਾ ਲਿਆ ਹੈ।''
ਕੌਣ ਹੈ ਮਨਨ ਵਾਨੀ
ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੈੱਮ.ਯੂ.) ਦੇ ਲਾਪਤਾ ਪੀ.ਐੈੱਚ.ਡੀ. ਵਿਦਿਆਰਥੀ ਮਨਨ ਵਾਨੀ ਦੀ ਤਲਾਸ਼ 'ਚ ਇਸ ਸਾਲ ਜਨਵਰੀ 'ਚ ਯੂ.ਪੀ. ਪੁਲਸ ਨੇ ਯੂਨੀਵਰਸਿਟੀ 'ਚ ਛਾਪੇਮਾਰੀ ਕੀਤੀ ਸੀ।