J&K: ਇਮਾਰਤ ਢਹਿਣ ਨਾਲ ਲੱਗੀ ਅੱਗ, ਰਾਹਤ ਕਾਰਜ ਜਾਰੀ

02/12/2020 9:36:59 AM

ਸ਼੍ਰੀਨਗਰ—ਜੰਮੂ 'ਚ ਅੱਜ ਭਾਵ ਬੁੱਧਵਾਰ ਸਵੇਰਸਾਰ ਤਿੰਨ ਮੰਜ਼ਿਲਾ ਇਮਾਰਤ ਉਸ ਸਮੇਂ ਢਹਿ ਗਈ, ਜਦੋਂ ਫਾਇਰ ਬ੍ਰਿਗੇਡ ਕਰਮਚਾਰੀ ਉੱਥੇ ਲੱਗੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੇਪੁੱਲੀ ਸਥਿਤ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਆਰਾਘਰ ਸੀ। ਇਸ ਦੇ ਢਹਿਣ ਕਾਰਨ ਫਾਇਰ ਬ੍ਰਿਗੇਡ ਵਿਭਾਗ ਦੇ 5 ਕਰਮਚਾਰੀਆਂ ਸਮੇਤ ਕਈ ਲੋਕ ਮਲਬੇ ਹੇਠਾ ਫਸ ਗਏ। ਉਨ੍ਹਾਂ ਨੇ ਦੱਸਿਆ ਕਿ 2 ਅਧਿਕਾਰੀਆਂ ਅਤੇ ਇਕ ਨਾਗਰਿਕ ਨੂੰ ਮਲਬੇ ਹੇਠੋ ਕੱਢ ਲਿਆ ਗਿਆ ਹੈ ਅਤੇ 3 ਹੋਰ ਅਧਿਕਾਰੀਆਂ ਨੂੰ ਉੱਥੋ ਕੱਢਣ ਦੀ ਕੋਸ਼ਿਸ਼ ਜਾਰੀ ਹੈ। 

ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਸਵੇਰੇ 4.48 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਅਤੇ ਬਚਾਅ ਕਾਰਜ ਦੌਰਾਨ ਲਗਭਗ ਸਾਢੇ ਪੰਜ ਵਜੇ ਇਮਾਰਤ ਢਹਿ ਗਈ।

Iqbalkaur

This news is Content Editor Iqbalkaur