UP ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਜਿਤਿਨ ਪ੍ਰਸਾਦ ਭਾਜਪਾ 'ਚ ਹੋਏ ਸ਼ਾਮਲ

06/09/2021 1:48:17 PM

ਨੈਸ਼ਨਲ ਡੈਸਕ- ਲੰਬੇ ਸਮੇਂ ਤੋਂ ਅੰਦਰੂਨੀ ਕਲੇਸ਼ ਝੱਲ ਰਹੀ ਕਾਂਗਰਸ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਅੱਜ ਯਾਨੀ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਜਿਤਿਨ ਪ੍ਰਸਾਦ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਜਿਤਿਨ ਪ੍ਰਸਾਦ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਪਾਰਟੀ ਦੇ ਮਿਸ਼ਨ ਯੂ.ਪੀ. 2022 ਦੀ ਸ਼ੁਰੂਆਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜਿਤਿਨ ਪ੍ਰਸਾਦ ਬ੍ਰਾਹਮਣ ਨੇਤਾ ਹਨ ਅਤੇ ਉਨ੍ਹਾਂ ਨੂੰ ਪਾਲੇ 'ਚ ਲਿਆ ਕੇ ਭਾਜਪਾ ਬ੍ਰਾਹਮਣਾਂ 'ਚ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਾਰਟੀ ਉਨ੍ਹਾਂ ਨਾਲ ਹੈ। ਜਿਤਿਨ ਇਸ ਸਮੇਂ ਦਿੱਲੀ 'ਚ ਹੀ ਹਨ। 

ਜਿਤਿਨ ਨੇ ਭਾਜਪਾ ਹੈੱਡ ਕੁਆਰਾਟਰ 'ਚ ਪਾਰਟੀ ਦੀ ਮੈਂਬਰਤਾ ਲੈਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦਾ ਫ਼ੈਸਲਾ ਬਹੁਤ ਸੋਚ-ਸਮਝ ਕੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੇ ਨਾਮ 'ਤੇ ਕੋਈ ਸਿਆਸੀ ਦਲ ਹੈ ਤਾਂ ਉਹ ਇਕਮਾਤਰ ਭਾਜਪਾ ਹੈ। ਜਿਤਿਨ ਨੇ ਕਿਹਾ ਕਿ ਜਸ ਦਲ 'ਚ ਸੀ, ਮੈਨੂੰ ਮਹਿਸੂਸ ਹੋਣ ਲੱਗਾ ਕਿ ਅਸੀਂ ਲੋਕ ਰਾਜਨੀਤੀ ਕਰ ਲੱਗੇ ਹਨ। ਰਾਜਨੀਤੀ ਮਾਧਿਅਮ ਹੈ, ਦਲ ਵੀ ਮਾਧਿਅਮ ਹੈ ਪਰ ਜਦੋਂ ਅਸੀਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਅਜਿਹੀ ਰਾਜਨੀਤੀ ਦਾ ਕੀ ਮਹੱਤਵ ਹੈ। ਉਨ੍ਹਾਂ ਕਿਹਾ,''ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਹਾਂ, ਮੇਰਾ ਕੰਮ ਬੋਲੇਗਾ। ਮੈਂ ਭਾਜਪਾ ਵਰਕਰ ਦੇ ਰੂਪ 'ਚ 'ਸਭ ਕਾ ਸਾਥ, ਸਭ ਕਾ ਵਿਕਾਸ' ਅਤੇ 'ਇਕ ਭਾਰਤ, ਸ਼੍ਰੇਸ਼ਠ ਭਾਰਤ' ਲਈ ਕੰਮ ਕਰਾਂਗੇ।''


DIsha

Content Editor

Related News