ਬਿਹਾਰ ਦੇ ਸਾਬਕਾ CM ਮਾਂਝੀ ਦਾ ਵਿਵਾਦਤ ਬਿਆਨ, ਕਿਹਾ- ਰਾਮ ਭਗਵਾਨ ਨਹੀਂ, ਸਿਰਫ਼ ਰਾਮਾਇਣ ਦੇ ਪਾਤਰ

04/16/2022 10:52:24 AM

ਪਟਨਾ– ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇਕ ਵਾਰ ਫਿਰ ਭਗਵਾਨ ਰਾਮ ਦੀ ਹੋਂਦ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਭਗਵਾਨ ਨਹੀਂ ਹਨ, ਉਹ ਤਾਂ ਸਿਰਫ਼ ਰਾਮਾਇਣ ਦੇ ਪਾਤਰ ਹਨ। ਬਿਹਾਰ ਦੇ ਜਮੁਈ ’ਚ ਅੰਬੇਡਕਰ ਜਯੰਤੀ ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਰਾਮ ਭਗਵਾਨ ਨਹੀਂ ਸਨ, ਉਹ ਤਾਂ ਤੁਲਲੀਦਾਸ ਅਤੇ ਵਾਲਮੀਕਿ ਦੀ ਰਾਮਾਇਣ ਦੇ ਪਾਤਰ ਸਨ। ਰਾਮਾਇਣ ’ਚ ਤਾਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਲਿਖੀਆਂ ਹਨ, ਇਸ ਲਈ ਅਸੀਂ ਉਸ ਨੂੰ ਮੰਨਦੇ ਹਾਂ ਪਰ ਰਾਮ ਨੂੰ ਨਹੀਂ ਜਾਣਦੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਬ੍ਰਾਹਮਣ ਮਾਸ ਖਾਂਦੇ ਹਨ, ਸ਼ਰਾਬ ਪੀਂਦੇ ਹਨ, ਝੂਠ ਬੋਲਦੇ ਹਨ, ਉਸ ਤਰ੍ਹਾਂ ਦੇ ਬ੍ਰਾਹਮਣਾਂ ਤੋਂ ਪੂਜਾ-ਪਾਠ ਕਰਾਉਣਾ ਪਾਪਾ ਹੈ। ਪੂਜਾ-ਪਾਠ ਕਰਾਉਣ ਨਾਲ ਲੋਕ ਵੱਡੇ ਨਹੀਂ ਬਣਦੇ ਹਨ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮਾਂਝੀ ਨੇ ਰਾਮ, ਹਿੰਦੂ ਧਰਮ, ਬ੍ਰਾਹਮਣ ਆਦਿ ਨੂੰ ਲੈ ਕੇ ਅਜਿਹੀਆਂ ਗੱਲਾਂ ਆਖੀਆਂ ਹਨ। ਪਹਿਲਾਂ ਵੀ ਉਹ ਕਈ ਵਾਰ ਅਜਿਹੀਆਂ ਗੱਲਾਂ ਕਰ ਚੁੱਕੇ ਹਨ। ਉਨ੍ਹਾਂ ਨੇ ਇਕ ਵਾਰ ਪਟਨਾ ’ਚ ਬ੍ਰਾਹਮਣ ਭੋਜਨ ਰੱਖਿਆ ਸੀ ਪਰ ਇਸ ਦੀ ਸ਼ਰਤ ਇਹ ਰੱਖੀ ਸੀ ਕਿ ਜਿਨ੍ਹਾਂ ਬ੍ਰਾਹਮਣਾਂ ਨੇ ਜ਼ਿੰਦਗੀ ’ਚ ਕਦੇ ਪਾਪ ਨਹੀਂ ਕੀਤਾ, ਉਹ ਹੀ ਇਸ ’ਚ ਸ਼ਾਮਲ ਹੋਵੇ। ਦੱਸਣਯੋਗ ਹੈ ਕਿ ਮਾਂਝੀ 2014 ਤੋਂ 2015 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ।

Tanu

This news is Content Editor Tanu