Jio ਨੇ ਬੰਦ ਕੀਤਾ ਰਿਚਾਰਜ ਪਲਾਨ, ਇਹ ਪਲਾਨ ਹੈ ਸਭ ਤੋਂ ਸਸਤਾ

10/21/2017 7:53:35 PM

ਨਵੀਂ ਦਿੱਲੀ— ਰਿਲਾਂਇਸ ਜਿਓ ਨੇ ਆਪਣੇ ਫਰੀ ਅਤੇ ਅਨਲਿਮਿਟੇਡ ਪਲਾਨ ਦੇ ਨਾਲ ਯੂਜਰਜ਼ ਨੂੰ ਆਪਣੇ ਵੱਲ ਖਿੱਚ ਲਿਆ ਪਰ ਹੁਣ ਹੋਲੀ-ਹੋਲੀ ਜਿਓ ਯੂਜਰਜ਼ 'ਤੇ ਬੋਝ ਵਧਾਉਣ ਲੱਗਾ ਹੈ। ਜਿਓ ਵਲੋਂ ਯੂਜਰਜ਼ ਦੇ ਰਿਚਾਰਜ ਪਲਾਨਜ਼ 'ਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਬਦੀਲੀਆਂ ਤੋਂ ਬਾਅਦ ਜਿਓ ਨੇ ਆਪਣਾ ਸਭ ਤੋਂ ਸਸਤਾ ਰਿਚਾਰਜ ਵੀ ਬੰਦ ਕਰ ਦਿੱਤਾ ਹੈ।
ਜਿਓ ਨੇ ਆਪਣੇ ਲੱਗਭਗ ਸਾਰੇ ਪਲਾਨਜ਼ ਬਦਲ ਦਿੱਤੇ ਹਨ ਅਤੇ ਆਪਣੇ ਇਕ ਦਿਨ ਦੇ ਛੋਟੇ ਰਿਚਾਰਜ ਨੂੰ ਬੰਦ ਕਰ ਦਿੱਤਾ ਹੈ। 19 ਰੁਪਏ ਦੇ ਰਿਚਾਰਜ ਪਲਾਨ ਦੇ ਬੰਦ ਹੋ ਜਾਣ ਤੋਂ ਬਾਅਦ ਹੁਣ ਸਭ ਤੋਂ ਸਸਤਾ ਪਲਾਨ 52 ਰੁਪਏ ਦਾ ਹੋ ਗਿਆ ਹੈ। 19 ਰੁਪਏ ਵਾਲੇ ਰਿਚਾਰਜ ਦੇ ਖਤਮ ਹੋਣ ਤੋਂ ਬਾਅਦ ਹੁਣ ਜਿਓ ਯੂਜਰਜ਼ ਲਈ 1 ਦਿਨ ਦੀ ਵੈਲਡੀਟੀ ਵਾਲਾ ਕੋਈ ਵੀ ਰਿਚਾਰਜ਼ ਨਹੀਂ ਹੈ। 
ਇਸ ਪਲਾਨ ਅਧੀਨ ਯੂਜਰਜ਼ ਨੂੰ 52 ਰੁਪਏ ਦੇ ਰਿਚਾਰਜ 'ਤੇ 7 ਦਿਨਾਂ ਦੀ ਵੈਲੀਡੀਟੀ ਦੇ ਨਾਲ ਅਨਲਿਮਿਟੇਡ ਇੰਟਰਨੈਟ ਮਿਲੇਗਾ। ਜਿਓ ਨੇ ਸਭ ਤੋਂ ਸਸਤਾ ਪਲਾਨ ਬਦਲ ਦਿੱਤਾ ਹੈ। ਇਸ ਪਲਾਨ ਦੇ ਖਤਮ ਹੋਣ ਦੇ ਨਾਲ ਹੀ ਜਿਓ ਨੇ 399 ਰੁਪਏ ਦੇ ਰਿਚਾਰਜ ਦੀ ਵੀ ਵੈਲੀਡੀਟੀ ਬਦਲ ਦਿੱਤੀ ਹੈ। ਹੁਣ ਯੂਜਰਜ਼ ਨੂੰ 399 ਰੁਪਏ ਦੇ ਰਿਚਾਰਜ 'ਤੇ 70 ਦਿਨਾਂ ਦੀ ਵੈਲਡੀਟੀ ਮਿਲੇਗੀ। ਇੰਨਾ ਹੀ ਨਹੀਂ ਹੁਣ 399 ਦੀ ਬਜਾਏ ਇਸ ਦੀ ਕੀਮਤ ਵਧਾ ਕੇ 459 ਰੁਪਏ ਕਰ ਦਿੱਤੀ ਗਈ ਹੈ। ਇਸ ਰਿਚਾਰਜ 'ਤੇ ਯੂਜਰਜ਼ ਨੂੰ ਅਨਲਿਮਿਟੇਡ ਕਾਲਿੰਗ ਅਨਲਿਮਿਟੇਡ ਮੈਸੇਜ ਦੀ ਸੁਵਿਧਾ ਵੀ ਮਿਲੇਗੀ।