ਜਿਨਾਹ ਨੇ ਭਾਰਤ ਦੀ ਆਜ਼ਾਦੀ 'ਚ ਯੋਗਦਾਨ ਦਿੱਤਾ ਹੈ-ਸਾਵਿਤਰੀ ਫੂਲੇ

05/11/2018 10:53:02 AM

ਨਵੀਂ ਦਿੱਲੀ— ਯੂ.ਪੀ ਦੇ ਬਹਿਰਾਈਚ ਤੋਂ ਸੰਸਦ ਸਾਵਿਤਰੀ ਫੂਲੇ ਨੇ ਵਿਵਾਦਿਤ ਬਿਆਨ ਦਿੱਤਾ ਹੈ। ਸਾਵਿਤਰੀ ਫੂਲੇ ਨੇ ਕਿਹਾ ਕਿ ਜਿਨਾਹ ਨੇ ਭਾਰਤ ਦੀ ਆਜ਼ਾਦੀ 'ਚ ਯੋਗਦਾਨ ਦਿੱਤਾ ਹੈ, ਉਹ ਮਹਾਪੁਰਸ਼ ਹਨ ਅਤੇ ਕਿਤੇ ਵੀ ਉਨ੍ਹਾਂ ਦੀ ਤਸਵੀਰ ਲਗਾਈ ਜਾ ਸਕਦੀ ਹੈ।


ਇਸ ਤੋਂ ਪਹਿਲੇ ਉਤਰ ਪ੍ਰਦੇਸ਼ ਸਰਕਾਰ 'ਚ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਜਿਨਾਹ ਦੀ ਤਾਰੀਫ ਕਰਦੇ ਹੋਏ ਤਸਵੀਰ ਲਗਾਉਣ ਨੂੰ ਸਹੀ ਠਹਿਰਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਮਹਾਪੁਰਸ਼ਾਂ ਦਾ ਯੋਗਦਾਨ ਇਸ ਰਾਸ਼ਟਰ ਦੇ ਨਿਰਮਾਣ 'ਚ ਰਿਹਾ ਹੈ, ਉਨ੍ਹਾਂ 'ਤੇ ਉਂਗਲੀ ਚੁੱਕਣਾ ਗਲਤ ਗੱਲ ਹੈ। ਮੌਰਿਆ ਨੇ ਕਿਹਾ ਕਿ ਦੇਸ਼ ਦੇ ਬਟਵਰੇ ਤੋਂ ਪਹਿਲੇ ਇਸ ਦੇਸ਼ 'ਚ ਜਿਨਾਹ ਦਾ ਵੀ ਯੋਗਦਾ ਹੈ। ਏ.ਐਸ.ਯੂ 'ਚ ਜਿਨਾਹ ਦੀ ਤਸਵੀਰ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਹ ਝਗੜਾ ਉਦੋਂ ਹੋਇਆ ਜਦੋਂ ਅਲੀਗੜ੍ਹ ਤੋਂ ਭਾਜਪਾ ਸੰਸਦ ਸਤੀਸ਼ ਗੌਤਮ ਨੇ ਮਾਮਲਾ ਚੁੱਕਿਆ।