ਜੀਂਦ: ਸਕੂਲ ਬੱਸ ਅਤੇ ਕਾਰ 'ਚ ਭਿਆਨਕ ਟੱਕਰ, 3 ਦੀ ਮੌਤ

01/31/2020 12:58:19 PM

ਜੀਂਦ—ਹਰਿਆਣਾ ਦੇ ਜੀਂਦ ਜ਼ਿਲੇ 'ਚ ਸੰਘਣੀ ਧੁੰਦ ਕਾਰਨ ਸਕੂਲ ਬੱਸ ਅਤੇ ਤੇਜ਼ ਰਫਤਾਰ ਕਾਰ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਕਾਰ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 1 ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਦੋਵਾਂ ਵਾਹਨਾਂ ਦੀ ਇੰਨੀ ਭਿਆਨਕ ਰੂਪ 'ਚ ਟੱਕਰ ਹੋਈ ਕਿ ਕਾਰ ਦੇ ਪਰਖੱਚੇ ਉੱਡ ਗਏ। ਦੱਸ ਦੇਈਏ ਕਿ ਇਹ ਹਾਦਸਾ ਭਿਆਨੀ ਰੋਡ ਦੇ ਕੋਲ ਖਾਂਡਾ ਪਿੰਡ ਦੇ ਕੋਲ ਵਾਪਰਿਆ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਅਤੇ ਜ਼ਖਮੀ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

Iqbalkaur

This news is Content Editor Iqbalkaur