40 ਸਾਲਾਂ 'ਚ ਪਹਿਲੀ ਵਾਰ ਜੇਹਲਮ ਦਰਿਆ ਦੇ ਕਿਨਾਰੇ 20 ਫੁੱਟ ਤੱਕ ਸੁੱਕੇ, ਹਾਊਸਬੋਟ ਮਾਲਕਾਂ ਦੀ ਵਧੀ ਚਿੰਤਾ

09/09/2023 11:44:45 AM

ਸ਼੍ਰੀਨਗਰ- ਸ਼੍ਰੀਨਗਰ 'ਚ ਜੇਹਲਮ ਨਦੀ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਹੈ। ਇਸ ਕਾਰਨ ਨਦੀ ਦੇ ਕਿਨਾਰੇ ਖੜ੍ਹੀਆਂ 65 ਤੋਂ ਵੱਧ ਹਾਊਸਬੋਟ ਮਾਲਕਾਂ ਦੀ ਚਿੰਤਾ ਵੱਧ ਗਈ ਹੈ। ਦਰਅਸਲ ਘਟਦੇ ਪਾਣੀ ਕਾਰਨ ਹਾਊਸਬੋਟ ਜ਼ਮੀਨ 'ਤੇ ਖੜ੍ਹੀ ਹੋ ਗਈ ਹੈ। ਇਸ ਨਾਲ ਇੱਥੇ ਰੁਕਣ ਵਾਲੇ ਸੈਲਾਨੀਆਂ ਦੀ ਗਿਣਤੀ ਘਟਣ ਲੱਗੀ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਸ ਨੇ ਅੱਤਵਾਦੀ ਅਤੇ ਉਸ ਦੇ ਸਹਿਯੋਗੀ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਬਰਾਮਦ

65 ਸਾਲ ਦੇ ਹਾਊਸਬੋਟ ਮਾਲਕ ਅਲੀ ਮੁਹੰਮਦ ਕਹਿੰਦੇ ਹਨ ਕਿ ਇਹ 40 ਸਾਲ 'ਚ ਪਹਿਲੀ ਵਾਰ ਹੈ, ਜਦੋਂ ਮਾਨਸੂਨ ਸੀਜ਼ਨ 'ਚ ਅਜਿਹੇ ਹਾਲਾਤ ਬਣੇ ਹਨ। ਕਈ ਜਗ੍ਹਾ ਕਿਨਾਰੇ 20 ਫੁੱਟ ਤੱਕ ਸੁੱਕ ਗਏ ਹਨ। ਕਸ਼ਮੀਰ 'ਚ ਆਮ ਤੋਂ 86 ਫੀਸਦੀ ਘੱਟ ਮੀਂਹ ਪਿਆ ਹੈ। ਇਹ 25 ਸਾਲਾਂ 'ਚ ਸਭ ਤੋਂ ਘੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha