ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ

11/14/2019 5:04:18 PM

ਰਾਂਚੀ—ਝਾਰਖੰਡ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।ਇਸ ਲਿਸਟ 'ਚ 40 ਨੇਤਾਵਾਂ ਦੇ ਨਾਂ ਸ਼ਾਮਲ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਹਨ ਹਾਲਾਂਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਨਾਂ ਝਾਰਖੰਡ 'ਚ ਚੋਣ ਪ੍ਰਚਾਰ 'ਚ ਸ਼ਾਮਲ ਨਹੀਂ ਹੈ। ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਤਹਿਤ ਰੰਜਨ ਚੌਧਰੀ, ਗੁਲਾਮ ਨਬੀ ਆਜ਼ਾਦ, ਭੁਪੇਸ਼ ਬਘੇਲ, ਅਸ਼ੋਕ ਗਹਿਲੋਤ, ਰਣਦੀਪ ਸਿੰਘ ਸੂਰਜੇਵਾਲ, ਜਯੋਤਿਰਾਦਿੱਤਿਆ ਸਿੰਧੀਆ, ਮੁਕੁਲ ਵਾਸਨਿਕ, ਆਰ.ਪੀ.ਐੱਨ. ਸਿੰਘ, ਉਮੰਗ ਸਿੰਘਾਰ, ਜਿਤਿਨ ਪ੍ਰਸਾਦ ਅਤੇ ਤਾਰਿਕ ਅਨਵਰ ਦੇ ਨਾਂ ਵੀ ਸ਼ਾਮਲ ਹਨ। ਝਾਰਖੰਡ ਦੇ ਨੇਤਾਵਾਂ 'ਚ ਸੁਬੋਧਕਾਂਤ ਸਹਾਏ, ਰਾਮੇਸ਼ਵਰ ਉਰਾਂਵ, ਰਾਜੇਸ਼ ਠਾਕੁਰ, ਆਲੋਕ ਦੁਬੇ, ਆਲਮਗੀਰ ਆਲਮ ਆਦਿ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਹਨ।

ਦੱਸਣਯੋਗ ਹੈ ਕਿ ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਲਈ ਇਸ ਵਾਰ 5 ਪੜਾਵਾਂ 'ਚ ਚੋਣ ਹੋਣ ਜਾ ਰਹੀਆਂ ਹਨ। ਭਾਰਤ ਚੋਣ ਕਮਿਸ਼ਨ ਨੇ 2 ਨਵੰਬਰ ਨੂੰ ਸੂਬੇ ਦੇ ਚੋਣ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸੂਬੇ 'ਚ 5 ਪੜਾਵਾਂ 'ਤੇ ਹੋਣ ਵਾਲੀਆਂ ਚੋਣਾਂ 30 ਨਵੰਬਰ ਤੋਂ 20 ਦਸੰਬਰ ਤੱਕ ਹੋਣਗੀਆਂ ਅਤੇ 23 ਦਸੰਬਰ ਨੂੰ ਨਤੀਜੇ ਆਉਣਗੇ।

Iqbalkaur

This news is Content Editor Iqbalkaur