ਰੋਪਵੇਅ ਹਾਦਸਾ: ਹਵਾ ’ਚ ਅਟਕੀਆਂ 29 ਜ਼ਿੰਦਗੀਆਂ ’ਚੋਂ ਇਸ ਬੱਚੀ ਨੇ ਵਿਖਾਈ ਬਹਾਦਰੀ, ਇੰਝ ਮਿਲੀ ਨਵੀਂ ਜ਼ਿੰਦਗੀ

04/11/2022 5:29:18 PM

ਦੇਵਘਰ- ਝਾਰਖੰਡ ਦੇ ਦੇਵਘਰ ’ਚ ਤ੍ਰਿਕੂਟਾ ਪਹਾੜੀ ’ਤੇ 12 ਰੋਪਵੇਅ ਟਰਾਲੀਆਂ ਆਪਸ ’ਚ ਟਕਰਾ ਗਈਆਂ, ਜਿਸ ’ਚ 1 ਦੀ ਮੌਤ ਹੋ ਗਈ ਅਤੇ 48 ਹੋਰ ਟਰਾਲੀਆਂ ’ਚ ਫਸ ਗਏ। ਇਹ ਹਾਦਸਾ ਐਤਵਾਰ ਸ਼ਾਮ 4.30 ਵਜੇ ਦੇ ਕਰੀਬ 1000 ਫੁੱਟ ਦੀ ਉੱਚਾਈ ’ਤੇ ਝੂਲਦੀਆਂ ਹੋਈਆਂ ਟਰਾਲੀਆਂ ਦੇ ਆਪਸ ’ਚ ਟਕਰਾ ਜਾਣ ਨਾਲ ਵਾਪਰਿਆ । ਹੁਣ ਤੱਕ 19 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ, ਜਦਕਿ 29 ਲੋਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਜਾਰੀ ਹੈ। ਇਸ ਹਾਦਸੇ ’ਚ 1 ਮਹਿਲਾ ਦੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: ਝਾਰਖੰਡ ਰੋਪਵੇਅ ਹਾਦਸੇ 'ਚ ਇਕ ਦੀ ਮੌਤ, 48 ਲੋਕ ਟਰਾਲੀਆਂ 'ਚ ਫਸੇ

ਇਨ੍ਹਾਂ ਜ਼ਿੰਦਗੀਆਂ ਨੂੰ ਬਚਾਉਣ ਲਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਮੌਕੇ ’ਤੇ ਫ਼ੌਜ ਦੇ 2 M-17 ਹੈਲੀਕਾਪਟਰ ਪਹੁੰਚੇ ਹਨ ਪਰ ਬਚਾਅ ਮੁਹਿੰਮ ’ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਸਭ ਦੇ ਦਰਮਿਆਨ ਇਕ ਛੋਟੀ ਜਿਹੀ ਬੱਚੀ ਦੀ ਬਹਾਦਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। 

ਇਹ ਵੀ ਪੜ੍ਹੋ: ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਾਤ ਵੇਖ ਦਿੱਤਾ ਵੱਡਾ ਬਿਆਨ

ਦਰਅਸਲ ਬਚਾਅ ਮੁਹਿੰਮ ਟੀਮ ਨੇ ਇਕ ਬੱਚੀ ਨੂੰ ਟਰਾਲੀ ਤੋਂ ਹੇਠਾਂ ਉਤਾਰ ਲਿਆ ਹੈ। ਵੀਡੀਓ ਅਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ’ਚ ਬੱਚੀ ਕਈ 100 ਮੀਟਰ ਉੱਚੇ ਹਵਾ ’ਚ ਲਟਕਦੀ ਟਰਾਲੀ ਤੋਂ ਰੱਸੀ ਦੇ ਸਹਾਰੇ ਹੇਠਾਂ ਲਿਆਂਦਾ ਜਾ ਰਿਹਾ ਹੈ। ਇਹ ਬੱਚੀ ਕਈ ਘੰਟੇ ਭੁੱਖੀ-ਪਿਆਸੀ ਰਹੀ ਪਰ ਇਸ ਦੇ ਬਾਵਜੂਦ ਇਸ ਬੱਚੀ ਨੇ ਜ਼ਿੰਦਗੀ ਦੀ ਆਸ ਨਹੀਂ ਛੱਡੀ ਅਤੇ ਹੌਂਸਲਾ ਰੱਖਿਆ। 

ਇਹ ਵੀ ਪੜ੍ਹੋ: ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ, ਖਰਗੋਨ ’ਚ ਕਰਫਿਊ ਲਾਗੂ

ਓਧਰ ਦੇਵਘਰ ਦੇ ਡਿਪਟੀ ਕਮਿਸ਼ਨਰ ਮੰਜੂਨਾਥ ਨੇ ਦੱਸਿਆ ਕਿ ਸਾਰੇ ਸੈਲਾਨੀਆਂ ਨੂੰ ਹੈਲੀਕਾਪਟਰ ਦੇ ਜ਼ਰੀਏ ਸੁਰੱਖਿਅਤ ਕੱਢਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਹਾਦਸੇ ’ਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਜੰਗੀ ਪੱਧਰ ’ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਆਈ. ਟੀ. ਬੀ. ਪੀ., ਫ਼ੌਜ ਅਤੇ ਐੱਨ. ਡੀ. ਆਰ. ਐੱਫ. ਦੀ ਸਾਂਝੀ ਟੀਮ ਬਚਾਅ ਮੁਹਿੰਮ ਚਲਾ ਰਹੀ ਹੈ। 

ਇਹ ਵੀ ਪੜ੍ਹੋ: ਦੋ ਮਿੰਟ ’ਚ ਮੈਗੀ ਭਾਵੇਂ ਨਾ ਬਣੇ ਪਰ BSF ਜਵਾਨਾਂ ਨੇ ਕਰ ਵਿਖਾਇਆ ਇਹ ਹੈਰਾਨੀ ਭਰਿਆ ਕੰਮ

ਕਿਵੇਂ ਵਾਪਰਿਆ ਇਹ ਹਾਦਸਾ?
ਸੈਲਾਨੀਆਂ ਦਾ ਮੁਤਾਬਕ ਉੱਪਰ ਤੋਂ ਹੇਠਾਂ ਆ ਰਹੀ ਟਰਾਲੀ ਦੀ ਟੱਕਰ ਹੇਠਾਂ ਤੋਂ ਉੱਪਰ ਜਾ ਰਹੀ ਟਰਾਲੀ ਨਾਲ ਹੋ ਗਈ। ਇਸ ਤੋਂ ਬਾਅਦ ਕਈ ਟਰਾਲੀਆਂ ਆਪਣੀ ਥਾਂ ਤੋਂ ਹਟ ਗਈਆਂ। ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਰੋਪਵੇਅ ਦੀਆਂ ਤਾਰਾਂ ਦੇ ਵੱਖ-ਵੱਖ ਹਿੱਸਿਆਂ ’ਤੇ ਕਰੀਬ 2 ਦਰਜਨ ਟਰਾਲੀਆਂ ਸਨ। ਕੁਝ ਟਰਾਲੀਆਂ ਦਾ ਰੈਸਕਿਊ ਤਰੁੰਤ ਕਰ ਲਿਆ ਗਿਆ ਪਰ ਕਈ ਕਾਫੀ ਉੱਚਾਈ ’ਤੇ ਫਸ ਗਈਆਂ।

Tanu

This news is Content Editor Tanu