ਰਿਮਸ ''ਚ ਲਾਲੂ ਦੇ ਵਾਰਡ ''ਚ ਛਾਪੇਮਾਰੀ

01/06/2020 10:20:02 AM

ਰਾਂਚੀ— ਝਾਰਖੰਡ ਦੇ ਬਿਰਸਾ ਮੁੰਡਾ ਕੇਂਦਰ ਜੇਲ ਦੀ ਟੀਮ ਨੇ ਰਾਂਚੀ ਜ਼ਿਲਾ ਪੁਲਸ ਨਾਲ ਚਾਰਾ ਘਪਲਾ ਮਾਮਲੇ ਵਿਚ ਸਜ਼ਾ ਪ੍ਰਾਪਤ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਯਾਦਵ ਨਾਲ ਰੋਜ਼ਾਨਾ ਲੋਕਾਂ ਦੇ ਮਿਲਣ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਰਾਜੇਂਦਰ ਆਯੁਰਵਿਗਿਆਨ ਸੰਸਥਾਨ (ਰਿਮਸ) ਵਿਚ ਉਨ੍ਹਾਂ ਦੇ ਵਾਰਡ ਵਿਚ ਛਾਪੇਮਾਰੀ ਕੀਤੀ।

ਜੇਲ ਡੀ. ਜੀ. ਸ਼ਸ਼ੀ ਰੰਜਨ ਦੀ ਅਗਵਾਈ ਵਾਲੀ ਉਚ ਪੱਧਰੀ ਟੀਮ ਐਤਵਾਰ ਅਚਾਨਕ ਰਿਮਸ ਵਿਚ ਸ਼੍ਰੀ ਯਾਦਵ ਦੇ ਵਾਰਡ ਵਿਚ ਪਹੁੰਚੀ ਤੇ ਛਾਣਬੀਣ ਕੀਤੀ। ਇਸ ਤੋਂ ਬਾਅਦ ਸ਼੍ਰੀ ਸ਼ਸ਼ੀ ਰੰਜਨ ਨੇ ਕਿਹਾ ਕਿ ਸ਼੍ਰੀ ਯਾਦਵ ਨੂੰ ਹਰ ਹਫਤੇ ਸਿਰਫ 3 ਲੋਕਾਂ ਨੂੰ ਹੀ ਮਿਲਣ ਦੀ ਮਨਜ਼ੂਰੀ ਹੈ। ਸ਼੍ਰੀ ਯਾਦਵ ਦੇ ਰਿਮਸ ਦੇ ਪੇਇੰਗ ਵਾਰਡ ਵਿਚ ਰੋਜ਼ਾਨਾ ਲੋਕਾਂ ਨੂੰ ਮਿਲਣ ਦੀ ਖਬਰ ਫੈਲਣ ਤੋਂ ਬਾਅਦ ਜੇਲ ਪ੍ਰਸ਼ਾਸਨ ਹਰਕਤ ਵਿਚ ਆਇਆ।


DIsha

Content Editor

Related News