ਇਨਸਾਨੀਅਤ ਸ਼ਰਮਸਾਰ: ਪ੍ਰੇਮੀ ਜੋੜੇ ਨੂੰ ਮਿਲਿਆ ਅਜਿਹਾ ਦੰਡ ਸੁਣ ਕੰਬ ਜਾਵੇਗੀ ਰੂਹ

09/26/2020 5:00:16 PM

ਸਾਹਿਬਗੰਜ- ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦੇ ਰੰਗਾ ਥਾਣਾ ਖੇਤਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇਕ ਪ੍ਰੇਮੀ ਜੋੜੇ ਦੇ ਨੰਗਾ ਕਰ ਕੇ ਜੁੱਤੀਆਂ ਦੀ ਮਾਲਾ ਪਹਿਨਾ ਕੇ ਪੂਰੇ ਪਿੰਡ 'ਚ ਘੁੰਮਾਇਆ ਗਿਆ। ਪਿੰਡ ਦੇ ਕਿਸੇ ਸ਼ਖਸ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਪ੍ਰੇਮੀ ਜੋੜੇ ਨੂੰ ਪਿੰਡ ਵਾਸੀਆਂ ਤੋਂ ਬਚਾਉਣ ਲਈ ਪੁਲਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਨੂੰ ਦੇਖਦੇ ਹੋਏ ਪੁਲਸ ਨੇ ਪਿੰਡ ਵਾਲਿਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਹਿਬਗੰਜ ਜ਼ਿਲ੍ਹੇ ਦੇ ਬਾਕੁਡੀ ਦੀ ਰਹਿਣ ਵਾਲੀ ਇਕ ਕੁੜੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਹਿੰਦੀ ਸੀ। ਉਸ ਦਾ ਵਿਆਹ ਪਿੰਡ ਦੇ ਹੀ ਇਕ ਨੌਜਵਾਨ ਨਾਲ ਹੋਇਆ ਸੀ ਪਰ ਕੁੜੀ ਦਾ ਕਿਸੇ ਦੂਜੇ ਮੁੰਡੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਪਿੰਡ ਦੇ ਲੋਕਾਂ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ ਅਤੇ ਬੰਧਕ ਬਣਾ ਲਿਆ।

ਪੰਚਾਇਤ ਨੇ ਲਗਾਇਆ 5 ਲੱਖ ਦਾ ਜੁਰਮਾਨਾ
ਦੋਹਾਂ ਨੂੰ ਪਿੰਡ ਲਿਆਂਦਾ ਗਿਆ, ਫਿਰ ਜੰਮ ਕੇ ਕੁੱਟਮਾਰ ਕੀਤੀ ਗਈ। ਉਨ੍ਹਾਂ ਦੇ ਸਾਰੇ ਕੱਪੜੇ ਉਤਾਰੇ ਗਏ ਅਤੇ ਜੁੱਤੀਆਂ ਦੀ ਮਾਲਾ ਪਹਿਨਾ ਕੇ ਪੂਰੇ ਪਿੰਡ 'ਚ ਘੁੰਮਾਇਆ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਪਿੰਡ ਬੈਠਕ ਹੋਈ। ਪਿੰਡ ਦੀ ਪੰਚਾਇਤ 'ਚ ਫੜੇ ਗਏ ਨੌਜਵਾਨ 'ਤੇ 5 ਲੱਖ ਦਾ ਜੁਰਮਾਨਾ ਲਗਾਇਆ ਗਿਆ। ਇਸ ਦੀ ਜਾਣਕਾਰੀ ਮਿਲਦੇ ਹੀ ਪੁਲਸ ਹਰਕਤ 'ਚ ਆਈ ਅਤੇ ਐੱਸ.ਡੀ.ਪੀ.ਓ. ਪ੍ਰਮੋਦ ਕੁਮਾਰ ਮਿਸ਼ਰਾ ਦੀ ਅਗਵਾਈ 'ਚ ਰਾਂਗਾ ਥਾਣਾ ਪੁਲਸ, ਰਾਧਾ ਨਗਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਨੌਜਵਾਨ ਅਤੇ ਕੁੜੀ ਨੂੰ ਭੀੜ ਦੇ ਚੰਗੁਲ ਤੋਂ ਮੁਕਤ ਕਰਵਾਇਆ। ਪੁਲਸ ਜਦੋਂ ਦੋਹਾਂ ਨੂੰ ਥਾਣੇ ਲਿਜਾਉਣ ਲੱਗੀ ਤਾਂ ਪਿੰਡ ਵਾਸੀਆਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ। ਭੀੜ ਨੂੰ ਸੰਭਾਲਣ ਲਈ ਐੱਸ.ਡੀ.ਪੀ.ਓ. ਨੇ ਪੁਲਸ ਲਾਈਨ ਤੋਂ ਹੋਰ ਵੀ ਫੋਰਸ ਮੰਗਵਾਈ ਅਤੇ ਪ੍ਰੇਮੀ ਜੋੜੇ ਨੂੰ ਆਪਣੇ ਨਾਲ ਥਾਣੇ ਲੈ ਗਈ।

DIsha

This news is Content Editor DIsha