ਸਰਕਾਰ ਦਾ ‘ਅੰਨਦਾਤਾ’ ਨੂੰ ਤੋਹਫ਼ਾ, ਇਸ ਸੂਬੇ ਦੇ 9 ਲੱਖ ਕਿਸਾਨਾਂ ਦਾ ਹੋਵੇਗਾ ਕਰਜ਼ ਮੁਆਫ਼

12/24/2020 6:26:12 PM

ਰਾਂਚੀ (ਭਾਸ਼ਾ)— ਝਾਰਖੰਡ ਸਰਕਾਰ ਦੇ ਕਰੀਬ 9 ਲੱਖ ਕਿਸਾਨਾਂ ਦੇ 50 ਹਜ਼ਾਰ ਰੁਪਏ ਤੱਕ ਦੀ ਕਰਜ਼ ਰਾਸ਼ੀ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਚਾਲੂ ਵਿੱਤੀ ਸਾਲ ’ਚ ਬਜਟ ਅਲਾਟਮੈਂਟ ਮੁਤਾਬਕ ਦੋ ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਝਾਮੁਮੋ-ਕਾਂਗਰਸ-ਰਾਜਦ ਗਠਜੋੜ ਦੀ ਸਰਕਾਰ ਦੇ 29 ਦਸੰਬਰ ਨੂੰ ਸੱਤਾ ਵਿਚ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਦੀ ਬੈਠਕ ’ਚ ਇਸ ’ਤੇ ਫ਼ੈਸਲਾ ਲਿਆ ਗਿਆ। ਸੂਬੇ ਦੇ ਵਿੱਤ ਮੰਤਰੀ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡਾ. ਰਾਮੇਸ਼ਵਰ ਉਰਾਂਵ ਨੇ ਕਿਹਾ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਛੋਟੇ ਕਿਸਾਨਾਂ ਨੂੰ ਕਰਜ਼ ਮੁਆਫ਼ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਅੱਗੇ ਦੂਜੇ ਅਤੇ ਤੀਜੇ ਪੜਾਅ ’ਚ ਇਕ ਲੱਖ ਰੁਪਏ ਅਤੇ ਦੋ ਲੱਖ ਰੁਪਏ ਤੱਕ ਦੇ ਕਰਜ਼ ਲੈਣ ਵਾਲੇ ਕਿਸਾਨਾਂ ਨੂੰ ਵੀ ਕਰਜ਼ ਮੁਆਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੇਂਦਰ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦਾ ਠੋਕਵਾਂ ਜਵਾਬ, ਗੱਲਬਾਤ ਲਈ ਲਿਖਤੀ ’ਚ ਠੋਸ ਤਜਵੀਜ਼ਾਂ ਭੇਜੋ

PunjabKesari

ਕੈਬਨਿਟ ਨੇ ਕਿਸਾਨਾਂ ਦੀ ਕਰਜ਼ ਮੁਆਫ਼ੀ ਲਈ 2,000 ਕਰੋੜ ਰੁਪਏ ਦੇ ਅਲਾਟਮੈਂਟ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਸ ਰਾਸ਼ੀ ਨਾਲ ਸੂਬੇ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਿਸੇ ਵੀ ਬੈਂਕ ਲਈ ਲਏ ਗਏ 50 ਹਜ਼ਾਰ ਰੁਪਏ ਤੱਕ ਦੇ ਖੇਤੀ ਕਰਜ਼ ਮੁਆਫ਼ ਹੋਣਗੇ। ਕੈਬਨਿਟ ਦੀ ਬੈਠਕ ’ਚ ਲਏ ਗਏ ਫ਼ੈਸਲੇ ਮੁਤਾਬਕ ਸੂਬਾ ਸਰਕਾਰ ਫ਼ਿਲਹਾਲ 31 ਮਾਰਚ 2020 ਤੱਕ ਕਰਜ਼ ਲੈਣ ਵਾਲੇ ਕਿਸਾਨਾਂ ਦੇ ਹੀ ਕਰਜ਼ ਮੁਆਫ਼ ਕਰੇਗੀ। ਯੋਜਨਾ ਤਹਿਤ ਇਕ ਪਰਿਵਾਰ ਤੋਂ ਇਕ ਹੀ ਵਿਅਕਤੀ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ। ਕਰਜ਼ ਮੁਆਫ਼ੀ ਲਈ ਬੇਨਤੀ ਕਰਨ ਵਾਲੇ ਕਿਸਾਨਾਂ ਤੋਂ ਸੰਕੇਤਕ ਰੂਪ ਨਾਲ ਇਕ ਰੁਪਏ ਦੀ ਫ਼ੀਸ ਵਸੂਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਪੂਰਾ ਦਿਨ ਸੰਘਰਸ਼ ਕਰਨ ਵਾਲੇ ਕਿਸਾਨ ਇੰਝ ਗੁਜ਼ਾਰ ਰਹੇ ਟਰਾਲੀ ’ਚ ਰਾਤਾਂ

ਕਰਜ਼ ਦਾ ਪੈਸਾ ਡੀ. ਬੀ. ਟੀ. ਮਾਧਿਅਮ ਤੋਂ ਕਿਸਾਨਾਂ ਦੇ ਬੈਂਕ ਖ਼ਾਤੇ ਵਿਚ ਸਿੱਧੇ ਟਰਾਂਸਫਰ ਕੀਤਾ ਜਾਵੇਗਾ। ਝਾਮੁਮੋ ਦੇ ਮੁੱਖ ਬੁਲਾਰੇ ਸੁਪਰੀਮੋ ਭੱਟਾਚਾਰੀਆਂ ਨੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕੋਵਿਡ-19 ਦੇ ਚੱਲਦੇ ਸੂਬਾ ਸਰਕਾਰ ਨੂੰ ਇਹ ਫ਼ੈਸਲਾ ਕਰਨ ’ਚ ਦੇਰੀ ਹੋਈ ਪਰ ਸਾਡੀ ਸਰਕਾਰ ਨੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਕਦਮ ਚੁੱਕ ਕੇ ਕਿਸਾਨਾਂ ਦੀ ਮਦਦ ਕਰਨ ਦੀ ਆਪਣੀ ਮੰਸ਼ਾ ਨੂੰ ਸਪੱਸ਼ਟ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪਟਿਆਲਾ ਤੋਂ 'ਘੋੜੇ' 'ਤੇ ਚੜ੍ਹ ਸਿੰਘੂ ਬਾਰਡਰ ਪੁੱਜਿਆ ਨੌਜਵਾਨ, ਸਾਂਝੀ ਕੀਤੀ ਦਿਲ ਦੀ ਗੱਲ (ਵੀਡੀਓ)

ਨੋਟ- ਝਾਰਖੰਡ ਸਰਕਾਰ ਦੇ ਇਸ ਫ਼ੈਸਲੇ ਨੂੰ ਤੁਸੀਂ  ਕਿਵੇਂ ਵੇਖਦੇ ਹੋ, ਕੁਮੈਂਟ ਬੂਾਕਸ ਵਿਚ  ਦਿਓ ਰਾਏ


Tanu

Content Editor

Related News