ਝਾਰਖੰਡ ਵਿਧਾਨ ਸਭਾ ਚੋਣਾਂ:ਪੋਲਿੰਗ ਬੂਥ 'ਤੇ ਫਾਇਰਿੰਗ ਦੌਰਾਨ 1 ਨੌਜਵਾਨ ਦੀ ਮੌਤ

12/07/2019 11:37:04 AM

ਰਾਂਚੀ—ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ 20 ਵਿਧਾਨ ਸਭਾ ਸੀਟਾਂ 'ਤੇ ਅੱਜ ਭਾਵ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਗੁਮਲਾ ਜ਼ਿਲੇ ਦੇ ਅਧੀਨ ਆਉਣ ਵਾਲੇ ਸਿਸਈ ਵਿਧਾਨ ਸਭਾ ਦੇ ਪੋਲਿੰਗ ਬੂਥ ਨੰਬਰ 36 'ਤੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ।  ਇਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਹਿੰਸਾ ਤੋਂ ਬਾਅਦ ਵੋਟਿੰਗ ਰੋਕ ਦਿੱਤੀ ਗਈ ਹੈ। ਮਿਲੀ ਜਾਣਕਾਰੀ ਤਹਿਤ ਵੋਟਿੰਗ ਕੇਂਦਰ ਦੇ ਅੰਦਰ ਗੜਬੜੀ ਦੀ ਕੋਸ਼ਿਸ਼ ਹੋ ਰਹੀ ਸੀ। ਸੁਰੱਖਿਆ ਜਵਾਨਾਂ ਨੇ ਰੋਕਣ ਦੀ ਕੋਸ਼ਿਸ਼ 'ਚ ਵੋਟਿੰਗ ਕੇਂਦਰ ਦੇ ਅੰਦਰ ਹੀ ਗੋਲੀ ਚਲਾਈ, ਜਿਸ 'ਚ ਅਸ਼ਫਾਕ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਅਤੇ ਉਸ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਦੇ ਲੋਕਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਿਆ। ਸੁਰੱਖਿਆ ਬਲਾਂ ਦੀ ਫਾਇਰਿੰਗ 'ਚ ਜਿਲਾਨੀ ਅੰਸਾਰੀ ਦੀ ਮੌਤ ਹੋ ਗਈ ਜਦਕਿ ਅਸ਼ਫਾਕ ਅੰਸਾਰੀ ਅਤੇ ਠੁਪੀ ਅੰਸਾਰੀ ਜ਼ਖਮੀ ਹੋ ਗਏ।

ਇਸ ਤੋਂ ਇਲਾਵਾ ਬਗਨੀ ਦੇ ਬੂਥ ਨੰਬਰ 67 'ਤੇ ਵੀ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਸੀ.ਆਰ.ਪੀ.ਐੱਫ ਦੀ ਟੀਮ ਇਨ੍ਹਾਂ ਥਾਵਾਂ 'ਤੇ ਪਹੁੰਚ ਰਹੀ ਹੈ। ਦੱਸਣਯੋਗ ਹੈ ਕਿ ਅੱਜ ਝਾਰਖੰਡ 'ਚ ਦੂਜੇ ਪੜਾਅ ਦੀਆਂ 20 ਸੀਟਾਂ 'ਤੇ ਵੋਟਿੰਗ ਜਾਰੀ ਹੈ। 


Iqbalkaur

Content Editor

Related News