ਝਾਰਖੰਡ ਵਿਧਾਨ ਸਭਾ ਚੋਣਾਂ : ਚੌਥੇ ਪੜਾਅ ਲਈ ਵੋਟਿੰਗ ਸ਼ੁਰੂ

12/16/2019 9:25:19 AM

ਰਾਂਚੀ— ਝਾਰਖੰਡ 'ਚ ਚੌਥੇ ਪੜਾਅ ਦੀਆਂ 15 ਵਿਧਾਨਸਭਾ ਸੀਟਾਂ ਲਈ ਚੋਣਾਂ ਸਖਤ ਸੁਰੱਖਿਆ ਵਿਚਕਾਰ ਸਵੇਰੇ 7 ਵਜੇ ਸ਼ੁਰੂ ਹੋ ਗਈਆਂ ਜੋ ਕਿ ਸ਼ਾਮ 5 ਵਜੇ ਤਕ ਜਾਰੀ ਰਹਿਣਗੀਆਂ। ਇੱਥੇ ਮਧੂਪੁਰ, ਦੇਵਘਰ, ਬਗੋਦਰ, ਜਮੂਆ, ਗਾਂਡੇਅ, ਗਿਰਿਡੀਹ, ਡੁਮਰੀ, ਬੋਕਾਰੋ, ਚੰਦਰਕਿਆਰੀ, ਸਿੰਦਰੀ, ਨਿਰਸਾ, ਧਨਬਾਦ, ਝਰੀਆ, ਟੁੰਡੀ ਅਤੇ ਬਾਘਮਾਰਾ 'ਚ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਚੋਣਾਂ ਹੋਣਗੀਆਂ। ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ।
 

ਚੌਥੇ ਪੜਾਅ 'ਚ 23 ਮਹਿਲਾ ਉਮੀਦਵਾਰਾਂ ਸਣੇ 221 ਉਮੀਦਵਾਰ ਚੋਣ ਮੈਦਾਨ 'ਚ ਹਨ। ਇਸ ਤਹਿਤ ਬੋਕਾਰੋ ਸੀਟ ਤੋਂ ਸਭ ਤੋਂ ਜ਼ਿਆਦਾ ਉਮੀਦਵਾਰ ਚੋਣ ਦੰਗਲ 'ਚ ਹਨ ਤੇ ਨਿਰਸਾ ਸੀਟ ਲਈ ਸਭ ਤੋਂ ਘੱਟ ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ 4785009 ਵੋਟਰ ਕਰਨਗੇ। 6101 ਵੋਟਿੰਗ ਕੇਂਦਰਾਂ 'ਤੇ ਜਾ ਕੇ ਵੋਟਰ ਆਪਣੇ ਪਸੰਦ ਦੇ ਉਮੀਦਵਾਰ ਨੂੰ ਚੁਣਨ ਲਈ ਮੋਹਰ ਲਗਾ ਸਕਦੇ ਹਨ। ਵੋਟਰਾਂ 'ਚੋਂ 2540794 ਪੁਰਸ਼, 2244134 ਔਰਤਾਂ ਅਤੇ 81 ਥਰਡ ਜੈਂਡਰ ਹਨ। ਇਨ੍ਹਾਂ 'ਚੋਂ 95,795 ਵੋਟਰ ਨਵੇਂ ਹਨ। ਸ਼ਹਿਰੀ ਖੇਤਰ 'ਚ 1805 ਅਤੇ ਪੇਂਡੂ ਖੇਤਰ 'ਚ 4296 ਵੋਟਿੰਗ ਖੇਤਰ ਬਣਾਏ ਗਏ ਹਨ।