ਝਾਰਖੰਡ ਵਿਧਾਨ ਸਭਾ ਚੋਣਾਂ: ਦੂਜੇ ਪੜਾਅ ਦੀਆਂ 20 ਸੀਟਾਂ 'ਤੇ ਵੋਟਿੰਗ ਖਤਮ

12/07/2019 5:19:12 PM

ਰਾਂਚੀ—ਝਾਰਖੰਡ 'ਚ ਦੂਜੇ ਪਡ਼ਾਅ ਦੀਆਂ 20 ਸੀਟਾਂ 'ਤੇ ਵੋਟਿੰਗ ਅੱਜ ਖਤਮ ਹੋ ਗਈ ਹੈ। ਦੱਸ ਦੇਈਏ ਕਿ ਜਮਸ਼ੇਦਪੁਰ ਪੂਰਬੀ ਅਤੇ ਜਮਸ਼ੇਦਪੁਰ ਪੱਛਮੀ ਵਿਧਾਨ ਸਭਾ ਖੇਤਰ 'ਚ ਸ਼ਨੀਵਾਰ ਸ਼ਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ ਜਦਕਿ ਹੋਰ 18 ਵਿਧਾਨ ਸਭਾ ਖੇਤਰਾਂ 'ਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਵੋਟਿੰਗ ਹੋਈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੂਜੇ ਪੜਾਅ ਦੀਆਂ ਚੋਣਾਂ 'ਚ ਮੁੱਖ ਮੰਤਰੀ ਰਘੂਵਰ ਦਾਸ ਸਮੇਤ 260 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚ 29 ਮਹਿਲਾ ਉਮੀਦਵਾਰ ਹਨ। ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ 42,000 ਜਵਾਨ ਤਾਇਨਾਤ ਕੀਤੇ ਗਏ। 

ਇਨ੍ਹਾਂ 20 ਸੀਟਾਂ 'ਤੇ ਵੋਟਿੰਗ-

ਬਹਰਾਗੌੜਾ- 74.44
ਘਾਟਸ਼ਿਲਾ-64.49
ਪੋਟਕਾ-64.3
ਜੁਗਸਲਾਈ-63.27
ਜਮਸ਼ੇਦਪੁਰ ਪੂਰਬੀ-49.12
ਜਮਸ਼ੇਦਪੁਰ ਪੱਛਮੀ-46.55
ਸਰਾਈਕੇਲਾ-56.77
ਚਾਈਬਾਸਾ-47.38
ਮਝਗਾਓ-66.67
ਜਗਨਾਥਪੁਰ-60.99
ਮਨੋਹਰਪੁਰ-60.03
ਚੱਕਰਧਰਪੁਰ-65.61
ਖਰਸਾਂਵਾ-60.12
ਤਮਾਰ-67.83
ਤੋੜਪਾ-64.24
ਖੂੰਟੀ-59.2
ਮਾਂਡਰ-61.14
ਸਿਸਾਈ-68.6
ਸਿਮਡੇਗਾ-59.07
ਕੋਲੇਬੀਰਾ-64.74

ਦੱਸਿਆ ਜਾਂਦਾ ਹੈ ਕਿ ਇਨ੍ਹਾਂ 20 ਸੀਟਾਂ 'ਤੇ 260 ਉਮੀਦਵਾਰ ਚੋਣ ਮੈਦਾਨ 'ਚ ਹਨ। 7 ਜ਼ਿਲਿਆਂ ਦੀਆਂ 20 ਵਿਧਾਨ ਸਭਾ ਸੀਟਾਂ 'ਚੋਂ 18 ਸੀਟਾਂ ਨਕਸਲ ਪ੍ਰਭਾਵਿਤ ਹਨ। ਜ਼ਿਕਰਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਦੇ ਪਹਿਲੇ ਪੜਾਅ 'ਤੇ 30 ਨਵੰਬਰ ਨੂੰ ਵੋਟਿੰਗ ਹੋਈ ਸੀ।

Iqbalkaur

This news is Content Editor Iqbalkaur