ਝਾਰਖੰਡ: ਤਿੰਨ ਦਿਨ ਤੱਕ ਮਾਓਵਾਦੀਆਂ ਨਾਲ ਚੱਲਿਆ ਮੁਕਾਬਲਾ, ਇੱਕ ਨਕਸਲੀ ਗ੍ਰਿਫਤਾਰ

06/11/2021 10:53:15 PM

ਰਾਂਚੀ - ਝਾਰਖੰਡ ਦੇ ਕੁੱਝ ਇਲਾਕਿਆਂ ਵਿੱਚ ਅਜੇ ਵੀ ਮਾਓਵਾਦੀਆਂ ਦਾ ਸਰਗਰਮ ਰਹਿਣਾ ਚਿੰਤਾ ਦਾ ਵਿਸ਼ਾ ਹੈ। ਕਈ ਇਲਾਕਿਆਂ ਵਿੱਚ ਅੱਜ ਵੀ ਮਾਓਵਾਦੀਆਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਪੱਛਮੀ ਸਿੰਹਭੂਮ ਦੇ ਟੋਂਟੋ ਥਾਣਾ ਖੇਤਰ ਦੇ ਗੋਰੂਬਾਗ ਪਹਾੜੀ 'ਤੇ ਵੀ ਪਿਛਲੇ ਤਿੰਨ ਦਿਨਾਂ ਤੋਂ ਪੁਲਸ ਦੀ ਮਾਓਵਾਦੀਆਂ ਨਾਲ ਮੁਕਾਬਲਾ ਜਾਰੀ ਸੀ। ਉਸ ਮੁਕਾਬਲੇ ਤੋਂ ਬਾਅਦ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਇੱਕ ਨਕਸਲੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ।

ਤਿੰਨ ਦਿਨ ਤੱਕ ਮਾਓਵਾਦੀਆਂ ਨਾਲ ਮੁਕਾਬਲਾ 
ਇਸ ਆਪਰੇਸ਼ਨ ਬਾਰੇ ਐੱਸ.ਪੀ. ਅਜੈ ਲਿੰਡਾ ਨੇ ਦੱਸਿਆ ਕਿ ਪੁਲਸ ਬਲ ਨੇ ਮੁਕਾਬਲੇ ਦੌਰਾਨ ਹੀ ਟੋਂਟੋ ਦੇ ਰੇਂਗੜਾ ਦਾ ਮਾਓਵਾਦੀ ਆਬੀਲ ਕੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਆਬੀਲ ਦਾ ਕਹਿਣਾ ਹੈ ਕਿ ਉਹ ਅਜੈ ਉਰਫ ਬੁਧਰਾਨ ਅਤੇ ਮੋਛੂ ਦਸਤੇ ਨਾਲ ਜੁੜਿਆ ਹੈ। 9 ਜੂਨ ਨੂੰ ਹੋਏ ਮੁਕਾਬਲੇ ਵਿੱਚ ਉਹ ਦਸਤੇ ਦੇ ਨਾਲ ਸੀ ਅਤੇ ਨਿਗਰਾਨੀ ਦਾ ਕੰਮ ਕਰ ਰਿਹਾ ਸੀ। ਹੁਣ ਆਪਰੇਸ਼ਨ ਦੌਰਾਨ ਇਹ ਜ਼ਰੂਰੀ ਗ੍ਰਿਫਤਾਰੀ ਤਾਂ ਹੋਈ ਹੀ, ਇਸ ਤੋਂ ਇਲਾਵਾ ਮਾਓਵਾਦੀਆਂ ਦੁਆਰਾ ਇਸਤੇਮਾਲ ਵਿੱਚ ਲਿਆਏ ਜਾ ਰਹੇ ਕਈ ਰੋਜ਼ਾਨਾ ਦੇ ਸਾਮੱਗਰੀ ਨੂੰ ਵੀ ਜ਼ਬਤ ਕੀਤਾ ਗਿਆ। ਇਸ ਸੂਚੀ ਵਿੱਚ 9 ਮੋਬਾਇਲ ਫੋਨ, 6 ਕਾਲ਼ਾ ਪਿੱਠੂ, 2 ਕਾਲ਼ਾ ਡਾਂਗਰੀ, 20 ਮੀਟਰ ਦੇ ਦੋ ਕਾਲ਼ਾ ਪਲਾਸਟਿਕ, 8 ਛੱਤਰੀ ਬਰਾਮਦ ਕੀਤੀ ਗਈ ਹੈ।

ਸੰਯੁਕਤ ਕਾਰਵਾਈ ਤੋਂ ਬਾਅਦ ਇੱਕ ਨਕਸਲੀ ਗ੍ਰਿਫਤਾਰ
ਉਂਝ ਇਸ ਆਪਰੇਸ਼ਨ ਨੂੰ ਕਾਫ਼ੀ ਵੱਡੇ ਪੱਧਰ 'ਤੇ ਚਲਾਇਆ ਗਿਆ ਸੀ ਅਤੇ ਜਿੰਨੀ ਫੋਰਸ ਦਾ ਇਸਤੇਮਾਲ ਕੀਤਾ ਗਿਆ ਉਸ ਨੂੰ ਵੇਖ ਕੇ ਸਾਫ਼ ਸਮਝਿਆ ਜਾ ਸਕਦਾ ਹੈ ਕਿ ਇਹ ਮਾਮਾਲ ਕਾਫੀ ਗੰਭੀਰ ਸੀ। ਜਾਣਕਾਰੀ ਮਿਲੀ ਹੈ ਕਿ ਇਸ ਆਪਰੇਸ਼ਨ ਵਿੱਚ ਸੀ.ਆਰ.ਪੀ.ਐੱਫ. 174 ਬਟਾਲੀਅਨ, ਸੀ.ਆਰ.ਪੀ.ਐੱਫ. 60 ਬਟਾਲੀਅਨ, ਸੀ.ਆਰ.ਪੀ.ਐੱਫ. 197 ਬਟਾਲੀਅਨ, ਸੀ.ਆਰ.ਪੀ.ਐੱਫ. 157 ਬਟਾਲੀਅਨ, ਝਾਰਖੰਡ ਗਜੁਆਰ, 209 ਕੋਬਰਾ ਬਟਾਲੀਅਨ ਨੇ ਸਰਗਰਮ ਭੂਮਿਕਾ ਨਿਭਾਈ। ਇਸ ਸੰਯੁਕਤ ਕਾਰਵਾਈ ਦੀ ਵਜ੍ਹਾ ਨਾਲ ਹੀ ਪੁਲਸ ਦੇ ਹੱਥੇ ਇੱਕ ਨਕਸਲੀ ਚੜ੍ਹ ਸਕਿਆ ਅਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati