ਬੰਦ ਪਏ ਘਰ ''ਚੋਂ ਚੋਰਾਂ ਨੇ ਲੱਖਾਂ ਦਾ ਮਾਲ ਕੀਤਾ ਸਾਫ਼, ਇੱਕ ਕਮਰੇ ''ਚ ਸਾੜੇ ਨੋਟਾਂ ਦੇ ਬੰਡਲ

06/22/2021 2:44:17 AM

ਰਾਂਚੀ - ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਚੋਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੰਦ ਪਏ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਉੱਥੋਂ ਸੋਨੇ ਦੇ ਗਹਿਣੇ ਅਤੇ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ ਪਰ ਚੋਰੀ ਦੀ ਵਾਰਦਾਤ ਦੌਰਾਨ ਚੋਰਾਂ ਨੇ ਇੱਕ ਕਮਰੇ ਵਿੱਚ ਨੋਟਾਂ ਦੇ ਬੰਡਲ ਸਾੜ ਦਿੱਤੇ। ਘਰ ਦੇ ਕੁੱਝ ਸਾਮਾਨ ਨੂੰ ਵੀ ਚੋਰਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ

ਮਾਮਲਾ ਰਾਜਧਾਨੀ ਦੇ ਬਰਿਆਤੂ ਇਲਾਕੇ ਦਾ ਹੈ। ਜਿੱਥੇ ਬਰਿਆਤੂ ਹਾਉਸਿੰਗ ਕਲੋਨੀ ਵਿੱਚ ਚੋਰਾਂ ਨੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਉਹ ਘਰ ਪਿਛਲੇ ਕਈ ਦਿਨਾਂ ਤੋਂ ਬੰਦ ਸੀ। ਪੁਲਸ ਮੁਤਾਬਕ ਘਰ ਦੇ ਮਾਲਕ ਆਪਣੇ ਨਿੱਜੀ ਕੰਮ ਦੀ ਵਜ੍ਹਾ ਨਾਲ 12 ਜੂਨ ਨੂੰ ਜ਼ਿਲ੍ਹੇ ਤੋਂ ਬਾਹਰ ਗਏ ਸਨ। ਜਦੋਂ ਉਹ ਵਾਪਸ ਪਰਤ ਕੇ ਆਪਣੇ ਘਰ ਆਏ ਤਾਂ ਉੱਥੇ ਦਾ ਹਾਲ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਟੀਕਾਕਰਨ 'ਚ ਬਣਾ ਰਿਕਾਰਡ, ਇੱਕ ਦਿਨ 'ਚ 81 ਲੱਖ ਟੀਕਾ ਲੱਗਣ 'ਤੇ PM ਮੋਦੀ ਬੋਲੇ- 'ਵੈਲਡਨ ਇੰਡੀਆ'

ਉਨ੍ਹਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਸੀ। ਘਰ ਦੇ ਅੰਦਰ ਆਲਮਾਰੀ ਵਿੱਚ ਰੱਖਿਆ ਸਾਮਾਨ ਵੀ ਖਿਲਰਿਆ ਪਿਆ ਸੀ। ਪੀੜਤ ਪਰਿਵਾਰ ਮੁਤਾਬਕ ਚੋਰਾਂ ਨੇ ਉਨ੍ਹਾਂ ਦੇ ਘਰੋਂ 60 ਹਜ਼ਾਰ ਰੁਪਏ ਕੈਸ਼ ਅਤੇ ਸੋਨੇ ਦੇ ਕਈ ਗਹਿਣੇ ਚੋਰੀ ਕਰ ਲਏ। ਇਸ ਤੋਂ ਇਲਾਵਾ ਚੋਰਾਂ ਨੇ ਇੱਕ ਅਜੀਬ ਹਰਕੱਤ ਵੀ ਕੀਤੀ। ਘਰ ਵਿੱਚ ਇੱਕ ਕਮਰੇ ਵਿੱਚ ਕਈ ਦੂਜੇ ਸਾਮਾਨ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ ਅਤੇ ਉੱਥੇ ਹਜ਼ਾਰਾਂ ਰੁਪਏ ਦੇ ਨੋਟਾਂ ਦੇ ਬੰਡਲ ਵੀ ਸਾੜੇ ਗਏ ਸਨ।

ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਸ਼ਖਸ ਨੇ ਆਪਣੇ ਪਰਿਵਾਰ ਦੇ 5 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਕੀਤੀ ਖੁਦਕੁਸ਼ੀ

ਸਾਮਾਨ ਅਤੇ ਨੋਟਾਂ ਦੇ ਬੰਡਲ ਨੂੰ ਅੱਗ ਲਗਾ ਕੇ ਕਿਉਂ ਬਰਬਾਦ ਕਰ ਦਿੱਤਾ ਗਿਆ? ਇਹ ਸਵਾਲ ਵੀ ਪੁਲਸ ਦੇ ਸਾਹਮਣੇ ਮੌਜੂਦ ਹੈ। ਮਕਾਨ ਮਾਲਕ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਹੁਣ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਤਾਂਕਿ ਚੋਰਾਂ ਦਾ ਕੋਈ ਸੁਰਾਗ ਹੱਥ ਲੱਗ ਸਕੇ। ਪੁਲਸ ਨੇ ਚੋਰਾਂ ਨੂੰ ਛੇਤੀ ਗ੍ਰਿਫਤਾਰ ਕਰਣ ਦਾ ਦਾਅਵਾ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati