ਝਾਰਖੰਡ: ਘਰ ਦੇ ਬਾਹਰ ਮਿਲੀ ਗਾਂ ਦੀ ਲਾਸ਼, ਭੀੜ ਨੇ ਵਿਅਕਤੀ ਨੂੰ ਕੁੱਟ ਕੇ ਘਰ ਨੂੰ ਲਗਾਈ ਅੱਗ

06/28/2017 5:47:13 PM

ਗਿਰੀਡੀਹ— ਝਾਰਖੰਡ ਦੇ ਗਿਰੀਡੀਹ ਜ਼ਿਲੇ 'ਚ ਮੰਗਲਵਾਰ ਦੀ ਸ਼ਾਮ ਦਰਜਨਾਂ ਲੋਕਾਂ ਨੇ ਇਕ ਵਿਅਕਤੀ ਨੂੰ ਉਸ ਸਮੇਂ ਜ਼ਖਮੀ ਕਰ ਦਿੱਤਾ ਜਦੋਂ ਉਸ ਦੇ ਘਰ ਕੋਲ ਇਕ ਗਾਂ ਦਾ ਕੱਟਿਆ ਹੋਇਆ ਸਰੀਰ ਬਰਾਮਦ ਹੋਇਆ। ਪੁਲਸ ਨੇ ਇਸ ਮਾਮਲੇ 'ਚ 10 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗਿਰੀਡੀਹ ਦੇ ਪੁਲਸ ਅਧਿਕਾਰੀ ਅਖਿਲੇਸ਼ ਬੀ.ਵੇਰੀਅਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਜ਼ਿਲੇ ਦੇ ਦੇਵਰੀ ਥਾਣਾ ਖੇਤਰ 'ਚ ਬੈਰੀਆ 'ਚ ਮੋਹਮਦ ਉਸਮਾਨ ਅੰਸਾਰੀ ਦੇ ਘਰ ਕੋਲ ਕਥਿਤ ਤੌਰ 'ਤੇ ਗਾਂ ਦਾ ਕੱਟਿਆ ਸਰੀਰ ਦੇਖਿਆ ਗਿਆ, ਜਿਸ ਦੇ ਬਾਅਦ ਫੈਲੀ ਅਫਵਾਹ 'ਤੇ ਉਥੇ ਪਿੰਡ ਅਤੇ ਆਸਪਾਸ ਦੇ ਦਰਜ਼ਨੋਂ ਲੋਕਾਂ ਦੀ ਭੀੜ ਇੱਕਠੀ ਹੋ ਗਈ ਅਤੇ ਉਨ੍ਹਾਂ ਨੇ ਉਸਮਾਨ 'ਤੇ ਹਮਲਾ ਬੋਲ ਦਿੱਤਾ। 


ਸੂਚਨਾ ਪਾ ਕੇ ਮੌਕੇ 'ਤੇ ਪੁਲਸ ਪੁੱਜੀ ਅਤੇ ਉਸ ਨੇ ਉਸਮਾਨ ਨੂੰ ਭੀੜ ਦੇ ਗੁੱਸੇ ਤੋਂ ਬਚਾਇਆ। ਉਨ੍ਹਾਂ ਨੇ ਦੱਸਿਆ ਕਿ ਭੀੜ ਨੂੰ ਬਿਖੇਰਨ ਲਈ ਪੁਲਸ ਨੂੰ ਹਵਾ 'ਚ ਗੋਲੀ ਚਲਾਉਣੀ ਪਈ,ਜਿਸ ਨਾਲ ਉਥੇ ਹੱਲਚੱਲ ਮਚ ਗਈ। ਉਸਮਾਨ ਅਤੇ ਹੋਰ ਜ਼ਖਮੀਆਂ ਨੂੰ ਗੁਆਂਢੀ ਜ਼ਿਲੇ ਧਨਬਾਦ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ,ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੈ ਪਰ ਸਥਿਰ ਹੈ। ਰਾਜ ਪੁਲਸ ਦੇ ਬੁਲਾਰੇ ਅਤੇ ਪੁਲਸ ਅਧਿਕਾਰੀ ਆਸ਼ੀਸ਼ ਬੱਤਰਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਹਿਰਾਸਤ 'ਚ ਲਏ ਗਏ ਲੋਕਾਂ ਦੀ ਸੰਖਿਆ ਦੱਸੀ ਪਰ ਜ਼ਖਮੀਆਂ ਦੀ ਸੰਖਿਆ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਬਾਅਦ ਹੀ ਇਸ ਸਿਲਸਿਲੇ 'ਚ ਦੱਸਿਆ ਜਾ ਸਕਦਾ ਹੈ।