ਝਾਰਖੰਡ ''ਚ 4 ਲੋਕਾਂ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ

07/21/2019 1:25:27 PM

ਝਾਰਖੰਡ— ਦੇਸ਼ 'ਚ ਭੀੜ-ਤੰਤਰ ਦੀ ਹਿੰਸਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਝਾਰਖੰਡ ਦੇ ਗੁਮਲਾ ਇਲਾਕੇ ਦਾ ਹੈ, ਜਿੱਥੇ 4 ਲੋਕਾਂ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਐਤਵਾਰ ਦੀ ਸਵੇਰ ਨੂੰ ਗੁਮਲਾ ਜ਼ਿਲੇ ਦੇ ਨਗਲ ਸਿਸਕਈ ਪਿੰਡ 'ਚ 4 ਲੋਕਾਂ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿਚ 12 ਲੋਕਾਂ 'ਤੇ ਹੱਤਿਆ ਦਾ ਦੋਸ਼ ਹੈ। ਹੱਤਿਆ ਦੀ ਇਸ ਘਟਨਾ ਨੂੰ ਐਤਵਾਰ ਸਵੇਰੇ 3.00 ਵਜੇ ਅੰਜ਼ਾਮ ਦਿੱਤਾ ਗਿਆ। ਹਾਲਾਂਕਿ ਹੱਤਿਆ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।'

ਪੁਲਸ ਸੂਤਰਾਂ ਨੇ ਦੱਸਿਆ ਕਿ ਕਰੀਬ 10-12 ਦੀ ਗਿਣਤੀ 'ਚ ਅਪਰਾਧੀਆਂ ਨੇ ਨਗਲ ਸਿਸਕਾਰੀ ਪਿੰਡ ਵਿਚ ਧਾਵਾ ਬੋਲਿਆ। 12 ਨਕਾਬਪੋਸ਼ ਲੋਕਾਂ ਨੇ ਪਿੰਡ 'ਚ 3 ਘਰਾਂ ਨੂੰ ਘੇਰ ਕੇ ਹਮਲਾ ਕੀਤਾ। ਸਾਰਿਆਂ ਨੂੰ ਘਰ 'ਚੋਂ ਚੁੱਕ ਕੇ ਪਿੰਡ ਤੋਂ ਬਾਹਰ ਲੈ ਗਏ। ਇਸ ਤੋਂ ਬਾਅਦ ਹਮਲਾਵਰਾਂ ਨੇ ਡੰਡਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਕੁੱਟਮਾਰ 'ਚ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਫਗਨੀ ਦੇਵੀ (65 ਸਾਲ), ਚੰਪਾ ਭਗਤ (65 ਸਾਲ), ਸੁਨਾ ਭਗਤ (65 ਸਾਲ) ਅਤੇ ਪੇਟੀ ਭਗਤ ਦੇ ਰੂਪ ਵਿਚ ਹੋਈ ਹੈ। ਹੱਤਿਆ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ।

ਓਧਰ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਮਲਾ ਦੇ ਐੱਸ. ਪੀ. ਅੰਜਨੀ ਕੁਮਾਰ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੀੜਤ ਜਾਦੂ ਟੂਣੇ 'ਚ ਸ਼ਾਮਲ ਸਨ। ਅੰਧਵਿਸ਼ਵਾਸ ਕਾਰਨ ਉਨ੍ਹਾਂ ਦੀ ਹੱਤਿਆ ਹੋਈ ਹੈ।

Tanu

This news is Content Editor Tanu