ਰਾਜਸਥਾਨ: CBI ਡਾਇਰੈਕਟਰ ਨੂੰ ਹਟਾਉਣ ਦੀ ਤਾਰ ਰਾਫੇਲ ਡੀਲ ਨਾਲ ਜੁੜੀ, ਰਾਹੁਲ ਗਾਂਧੀ

Wednesday, Oct 24, 2018 - 05:32 PM (IST)

ਰਾਜਸਥਾਨ: CBI ਡਾਇਰੈਕਟਰ ਨੂੰ ਹਟਾਉਣ ਦੀ ਤਾਰ ਰਾਫੇਲ ਡੀਲ ਨਾਲ ਜੁੜੀ, ਰਾਹੁਲ ਗਾਂਧੀ

ਝਲਵਾੜਾ-ਵਿਧਾਨ ਸਭਾ ਚੋਣਾਂ ਦੀ ਵਧਦੀ ਸਰਗਰਮੀ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ (ਬੁੱਧਵਾਰ) ਨੂੰ ਦੋ ਦਿਨ ਦੇ ਦੌਰੇ 'ਤੇ ਰਾਜਸਥਾਨ ਪਹੁੰਚੇ। ਝਲਵਾੜਾ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਸਰਕਾਰ 'ਤੇ ਜਮ ਕੇ ਹਮਲਾ ਕੀਤਾ। ਉਨ੍ਹਾਂ ਨੇ ਸੀ. ਬੀ. ਆਈ. ਕਾਂਡ ਨੂੰ ਰਾਫੇਲ ਮੁੱਦੇ ਨਾਲ ਜੋੜਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਈ ਸਵਾਲ ਚੁੱਕੇ ਹਨ। 

-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੀ. ਬੀ. ਆਈ. ਦੇ ਸਪੈਸ਼ਲ ਡਾਇਰੈਕਟਰ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੀ. ਬੀ. ਆਈ. ਰਾਫੇਲ 'ਤੇ ਸਵਾਲ ਚੁੱਕ ਰਹੀ ਸੀ, ਇਸ ਲਈ ਕੱਲ ਰਾਤ ਚੌਕੀਦਾਰ ਨੇ ਸੀ. ਬੀ. ਆਈ ਦੇ ਡਾਇਰੈਕਟਰ ਨੂੰ ਹਟਾ ਦਿੱਤਾ ਹੈ। ਵਿਧਾਨਸਭਾ ਚੋਣਾਂ ਦੀ ਸਰਗਰਮੀ 'ਚ ਰਾਹੁਲ ਗਾਂਧੀ ਝਲਵਾੜਾ 'ਚ ਪੀ. ਐੱਮ. ਮੋਦੀ ਅਤੇ ਕੇਂਦਰ ਸਰਕਾਰ 'ਤੇ ਜਮ ਕੇ ਬੋਲੇ। 

PunjabKesari

-ਪਿਛਲੇ 5 ਸਾਲਾਂ 'ਚ ਕਿਸਾਨਾਂ ਦਾ ਇਕ ਰੁਪਿਆ ਪੀ. ਐੱਮ. ਮੋਦੀ ਅਤੇ ਸੀ. ਐੱਮ. ਰਾਜੇ ਨੇ ਮਾਫ ਨਹੀਂ ਕੀਤਾ ਅਤੇ ਉਦਯੋਗਪਤੀਆਂ ਦਾ ਕਰਜ਼ਾ ਮਾਫ ਹੁੰਦਾ।

-ਕਿਸਾਨਾਂ ਦੇ ਨਾਲ ਮੋਦੀ ਅਤੇ ਸੀ. ਐੱਮ. ਦੀ ਫੋਟੋ ਨਹੀਂ ਦੇਖੀ ਪਰ ਅੰਬਾਨੀ ਦੇ ਨਾਲ ਦੇਖੀ।

-ਮੋਦੀ ਨੇ ਦੋ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਦਾ ਵਾਅਦਾ ਕੀਤਾ ਸੀ।

-ਕਿਸਾਨਾਂ ਨੂੰ ਬੀਮੇ ਦਾ ਪੈਸਾ ਨਹੀਂ ਦਿੱਤਾ ਜਾਂਦਾ।

PunjabKesari

ਝਲਵਾੜਾ ਤੋਂ ਕੋਟਾ ਤੱਕ ਰੋਡ ਸ਼ੋਅ-
ਰਿਪੋਰਟ ਮੁਤਾਬਕ ਰਾਹੁਲ ਝਲਵਾੜਾ ਤੋਂ ਕੋਟਾ ਤੱਕ ਦੇ ਆਪਣੇ ਰੋਡ ਸ਼ੋਅ ਦੇ ਰਾਹੀਂ ਬੀ. ਜੇ. ਪੀ. ਨੂੰ ਉਸ ਦੇ ਗੜ੍ਹ 'ਚ ਚੁਣੌਤੀ ਦੇ ਕੇ ਉਸ 'ਤੇ ਮਨੋਵਿਗਿਆਨਿਕ ਦਬਾਅ ਵਧਾਉਣਾ ਚਾਹੁੰਦੇ ਹਨ। ਜੇਕਰ ਕਾਂਗਰਸ ਬੀ. ਜੇ. ਪੀ. ਦੇ ਗੜ੍ਹ 'ਚ ਸੰਨ੍ਹ ਲਗਾ ਕੇ ਕਾਮਯਾਬ ਹੁੰਦੀ ਹੈ ਤਾਂ ਰਾਜਸਥਾਨ 'ਚ ਕਾਂਗਰਸ ਦੀ ਰਾਹ ਆਸਾਨ ਹੋ ਸਕਦੀ ਹੈ।

PunjabKesari

ਇਸ ਤੋਂ ਇਲਾਵਾ ਰਾਹੁਲ ਗਾਂਧੀ ਦਾ ਰਾਜਸਥਾਨ 'ਚ ਚੌਥਾ ਦੌਰਾ ਹੈ।

PunjabKesari

ਇਸ ਦੌਰਾਨ ਕਾਂਗਰਸ ਦੇ 10 ਵੱਡੇ ਨੇਤਾ ਉਨ੍ਹਾਂ ਨੂੰ ਮਿਲਣਗੇ, ਜਿਨ੍ਹਾਂ 'ਚ ਸਚਿਨ ਪਾਇਲਟ, ਅਸ਼ੋਕ ਗਹਿਲੋਤ, ਅਵਿਨਾਸ਼ ਪਾਂਡੇ ਅਤੇ ਸੀ. ਪੀ. ਜੋਸ਼ੀ ਸ਼ਾਮਿਲ ਹਨ। ਰਾਹੁਲ ਗਾਂਧੀ ਝਲਵਾੜਾ ਦੇ ਨਾਲ ਕੋਟਾ ਅਤੇ ਸੀਕਰ 'ਚ ਵੀ ਸਭਾ ਨੂੰ ਸੰਬੋਧਿਤ ਕਰਨਗੇ। ਕੋਟਾ 'ਚ ਜਗਪੁਰਾ ਤੋਂ ਲੈ ਕੇ ਵਿਵੇਕਾਨੰਦ ਸਰਕਿਲ ਤੱਕ ਉਨ੍ਹਾਂ ਦਾ ਰੋਡ ਸ਼ੋਅ ਹੋਵੇਗਾ ਅਤੇ ਅੰਤ 'ਚ ਨਵਾਪੁਰਾ ਥਾਣੇ ਦੇ ਸਾਹਮਣੇ ਨੁਕਕੜ ਸਭਾ ਦੇ ਨਾਲ ਸਮਾਪਤ ਕਰਨਗੇ।


Related News