JDU ਤਿੰਨ ਤਲਾਕ ਬਿੱਲ ਦਾ ਰਾਜਸਭਾ ''ਚ ਕਰੇਗਾ ਵਿਰੋਧ

06/14/2019 5:08:17 PM

ਪਟਨਾ—ਰਾਸ਼ਟਰੀ ਜਮਹੂਰੀ ਗਠਜੋੜ (ਰਾਜਗ) ਦਾ ਮੁੱਖ ਭਾਗ ਅਤੇ ਬਿਹਾਰ 'ਚ ਸੱਤਾਧਾਰੀ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ) ਤਿੰਨ ਤਲਾਕ ਬਿੱਲ ਦਾ ਰਾਜ ਸਭਾ 'ਚ ਵਿਰੋਧ ਕਰੇਗੀ। ਜੇ. ਡੀ. ਯੂ ਦੇ ਸੀਨੀਅਰ ਨੇਤਾ ਅਤੇ ਬਿਹਾਰ ਸਰਕਾਰ ਦੇ ਉਦਯੋਗ ਮੰਤਰੀ ਸ਼ਿਆਮ ਰਜਕ ਨੇ ਅੱਜ ਇੱਥੇ ਕਿਹਾ ਹੈ ਕਿ ਉਨ੍ਹਾਂ ਦਾ ਪਾਰਟੀ ਤਿੰਨ ਤਲਾਕ ਬਿੱਲ ਦਾ ਰਾਜਸਭਾ 'ਚ ਵਿਰੋਧ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਜੇ. ਡੀ. ਯੂ ਅਤੇ ਭਾਜਪਾ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਵੇਗਾ। 

ਸ਼੍ਰੀ ਰਜਕ ਨੇ ਕਿਹਾ ਹੈ ਕਿ ਜੇ. ਡੀ. ਯੂ ਮਜ਼ਬੂਤੀ ਦੇ ਨਾਲ ਰਾਜਗ 'ਚ ਹੈ ਅਤੇ ਵਿਵਾਦਪ੍ਰਸਤ ਮੁੱਦਿਆਂ 'ਤੇ ਉਸ ਦੇ ਰੁਖ ਤੋਂ ਭਾਜਪਾ ਦੇ ਨਾਲ ਉਸ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਜੇ. ਡੀ. ਯੂ ਦਾ ਭਾਜਪਾ ਦੇ ਨਾਲ ਰਿਸ਼ਤਾ ਹੈ, ਉਦੋਂ ਤੋਂ ਹੀ ਉਸ ਦਾ ਰੁਖ ਸਪੱਸ਼ਟ ਹੋ ਰਿਹਾ ਹੈ ਕਿ ਉਹ ਵਿਵਾਦਪ੍ਰਸਤ ਮੁੱਦਿਆਂ 'ਤੇ ਉਸ ਨਾਲ ਨਹੀਂ ਹੈ। ਇਸ ਲਈ ਤਿੰਨ ਤਲਾਕ ਦੇ ਮੁੱਦੇ 'ਤੇ ਰਾਜਸਭਾ 'ਚ ਵਿਰੋਧ ਕਰਨ ਨਾਲ ਭਾਜਪਾ-ਜੇ. ਡੀ. ਯੂ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਵੇਗਾ।

ਦੱਸ ਦੇਈਏ ਕਿ ਬਿਹਾਰ 'ਚ ਲੋਕ ਸਭਾ ਚੋਣਾ ਭਾਜਪਾ ਦੇ ਨਾਲ ਮਿਲ ਕੇ ਲੜਨ ਵਾਲੀ ਜੇ. ਡੀ. ਯੂ ਕੇਂਦਰ ਸਰਕਾਰ 'ਚ ਵੀ ਸ਼ਾਮਲ ਨਹੀਂ ਹੋਈ ਹੈ। ਬਿਹਾਰ ਦੀਆਂ 16 ਸੀਟਾਂ 'ਤੇ ਚੋਣਾਂ ਜਿੱਤਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ 'ਚ ਸਿਰਫ ਇੱਰ ਸੀਟ ਮਿਲਣ ਤੋਂ ਨਿਰਾਸ਼ ਜੇ. ਡੀ. ਯੂ ਨੇ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

Iqbalkaur

This news is Content Editor Iqbalkaur