JDU ਲਈ ਚੋਣ ਕਮਿਸ਼ਨ ਨੇ ਜਾਰੀ ਕੀਤਾ ਇਹ ਆਦੇਸ਼

08/26/2019 1:51:44 PM

ਨਵੀਂ ਦਿੱਲੀ—ਚੋਣ ਕਮਿਸ਼ਨ ਨੇ ਜਨਤਾ ਦਲ (ਜੇ ਡੀ ਯੂ) ਨੂੰ ਝਾਰਖੰਡ ਅਤੇ ਮਹਾਰਾਸ਼ਟਰ 'ਚ ਆਪਣੇ ਚੋਣ ਨਿਸ਼ਾਨ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਇਹ ਨਿਸ਼ਾਨ ਝਾਰਖੰਡ ਮੁਕਤੀ ਮੋਰਚਾ ਅਤੇ ਸ਼ਿਵ ਸੈਨਾ ਦੇ ਚੋਣ ਨਿਸ਼ਾਨ 'ਧਨੁਸ਼ ਅਤੇ ਤੀਰ' ਨਾਲ ਮਿਲਦਾ-ਜੁਲਦਾ ਹੈ। ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾਂ ਜੇ. ਡੀ. ਯੂ ਨੂੰ ਇੱਕ ਨਿਯਮ ਤਹਿਤ ਦੋ ਸੂਬਿਆਂ 'ਚ ਆਪਣੇ ਚੋਣ ਨਿਸ਼ਾਨ ਦੀ ਵਰਤੋਂ ਕਰਕੇ ਚੋਣ ਲੜਨ ਦੀ ਛੋਟ ਦਿੱਤੀ ਸੀ ਪਰ ਹੁਣ ਇਹ ਛੋਟ ਵਾਪਿਸ ਲੈ ਲਈ ਗਈ ਹੈ, ਕਿਉਕਿ ਝਾਰਖੰਡ ਮੁਕਤੀ ਮੋਰਚੇ ਨੇ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਉਂਦੇ ਹੋਏ ਕਿਹਾ ਸੀ ਕਿ ਚੋਣ ਨਿਸ਼ਾਨਾਂ ਦੀ ਸਮਾਨਤਾ ਨਾਲ ਵੋਟਰ ਉਲਝਣਾ 'ਚ ਪੈ ਸਕਦੇ ਹਨ। ਜੇ. ਡੀ. ਯੂ, ਝਾਰਖੰਡ ਮੁਕਤੀ ਮੋਰਚਾ ਅਤੇ ਸ਼ਿਵਸੈਨਾ ਕ੍ਰਮਵਾਰ ਬਿਹਾਰ, ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਖੇਤਰੀ ਪਾਰਟੀਆਂ ਹਨ। 

ਚੋਣ ਕਮਿਸ਼ਨ ਨੇ 16 ਅਗਸਤ ਤੋਂ ਜਾਰੀ ਆਪਣੇ ਆਦੇਸ਼ 'ਚ ਕਿਹਾ ਸੀ, '' ਇਸ ਮਾਮਲੇ 'ਚ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਕਮਿਸ਼ਨ ਨੇ ਜੇ. ਡੀ. ਯੂ ਨੂੰ ਆਦੇਸ਼ ਦਿੱਤਾ ਹੈ, ਉਸ ਨੂੰ ਚੋਣ ਨਿਸ਼ਾਨ ਆਦੇਸ਼ ਦੇ ਪੈਰਾ 10 ਤਹਿਤ ਝਾਰਖੰਡ ਅਤੇ ਮਹਾਰਾਸ਼ਟਰ 'ਚ ਹੁਣ ਤੋਂ ਚੋਣ ਲੜਨ ਦੀ ਛੋਟ ਨਹੀਂ ਦਿੱਤੀ ਜਾਵੇਗੀ।''

ਇਸ ਸਾਲ ਮਾਰਚ 'ਚ ਕਮਿਸ਼ਨ ਨੇ ਆਦੇਸ਼ ਦਿੱਤਾ ਸੀ ਕਿ ਝਾਰਖੰਡ ਮੁਕਤੀ ਮੋਰਚਾ ਅਤੇ ਸ਼ਿਵਸੈਨਾ ਬਿਹਾਰ 'ਚ ਆਪਣੇ ਚੋਣ ਨਿਸ਼ਾਨ ਦੀ ਵਰਤੋਂ ਨਹੀਂ ਕਰ ਸਕਦੇ ਹਨ। 8 ਮਾਰਚ 2019 ਦੇ ਆਦੇਸ਼ 'ਚ ਜੋ ਕਿਹਾ ਗਿਆ ਸੀ ਉਹ ਹੁਣ ਵੀ ਲਾਗੂ ਹੋਵੇਗਾ ਅਤੇ ਇਹ ਚੀਜ ਮਹਾਰਾਸ਼ਟਰ 'ਚ ਵੀ ਲਾਗੂ ਹੋਵੇਗੀ।

Iqbalkaur

This news is Content Editor Iqbalkaur