RSS ਦੀ ਤੁਲਨਾ ਤਾਲਿਬਾਨ ਨਾਲ ਕਰਨ ’ਚ ਜਾਵੇਦ ਅਖ਼ਤਰ ਗਲਤ : ਸ਼ਿਵ ਸੈਨਾ

09/06/2021 3:08:52 PM

ਮੁੰਬਈ (ਭਾਸ਼ਾ)- ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੀ ਤਾਲਿਬਾਨ ਨਾਲ ਤੁਲਨਾ ਕਰਨ ’ਚ ਗੀਤਕਾਰ ਜਾਵੇਦ ਅਖ਼ਤਰ ‘ਪੂਰੀ ਤਰ੍ਹਾਂ ਨਾਲ ਗਲਤ’ ਸਨ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਗਿਆ ਹੈ,‘‘ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਿੰਦੂ ਰਾਸ਼ਟਰੀ ਦੀ ਧਾਰਨਾ ਦਾ ਸਮਰਥਨ ਕਰਨ ਵਾਲੇ ਤਾਲਿਬਾਨੀ ਮਾਨਸਿਕਤਾ ਦੇ ਹਨ? ਅਸੀਂ ਇਸ ਨਾਲ ਸਹਿਮਤ ਨਹੀਂ ਹਾਂ।’’ ਅਖ਼ਤਰ ਨੇ ਹਾਲ ਹੀ ’ਚ ਇਕ ਸਮਾਚਾਰ ਚੈਨਲ ਨੂੰ ਕਿਹਾ ਸੀ ਕਿ ਪੂਰੀ ਦੁਨੀਆ ’ਚ ਦੱਖਣਪੰਥੀਆਂ ’ਚ ਇਕ ਅਨੋਖੀ ਸਮਾਨਤਾ ਹੈ। ਗੀਤਕਾਰ ਨੇ ਆਰ.ਐੱਸ.ਐੱਸ. ਦਾ ਨਾਮ ਲਏ ਬਿਨਾਂ ਕਿਹਾ ਸੀ,‘‘ਤਾਲਿਬਾਨ ਇਕ ਇਸਲਾਮੀ ਦੇਸ਼ ਚਾਹੁੰਦਾ ਹੈ। ਇਹ ਲੋਕ ਇਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।’’ ‘ਸਾਮਨਾ’ ਦੇ ਸੰਪਾਦਕੀ ’ਚ ਉਨ੍ਹਾਂ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ,‘‘ਭਾਵੇਂ ਹੀ ਜਾਵੇਦ ਅਖ਼ਤਰ ਇਕ ਧਰਮਨਿਰਪੱਖ ਵਿਅਕਤੀ ਹਨ ਅਤੇ ਕੱਟੜਤਾ ਵਿਰੁੱਧ ਬੋਲਦੇ ਹਨ ਪਰ ਉਨ੍ਹਾਂ ਦਾ ਆਰ.ਐੱਸ.ਐੱਸ. ਦੀ ਤੁਲਨਾ ਤਾਲਿਬਾਨ ਨਾਲ ਕਰਨਾ ਪੂਰੀ ਤਰ੍ਹਾਂ ਗਲਤ ਹੈ।’’

ਇਹ ਵੀ ਪੜ੍ਹੋ : UP ਦੇ ਸਾਬਕਾ ਰਾਜਪਾਲ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ 'ਤੇ ਕੀਤੀ ਸੀ ਅਪਮਾਨਜਨਕ ਟਿੱਪਣੀ

‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰਨ ਵਾਲਿਆਂ ਦਾ ਰੁਖ ਉਦਾਰ ਹੈ। ਇਸ ’ਚ ਕਿਹਾ ਗਿਆ,‘‘ਜਿਸ ਵੰਡ ਕਾਰਨ ਪਾਕਿਸਤਾਨ ਦਾ ਨਿਰਮਾਣ ਹੋਇਆ, ਉਹ ਧਰਮ ’ਤੇ ਆਧਾਰਤ ਸੀ। ਜੋ ਲੋਕ ਹਿੰਦੂ ਰਾਸ਼ਟਰ ਦਾ ਸਮਰਥਨ ਕਰਦੇ ਹਨ, ਉਹ ਸਿਰਫ਼ ਇਹ ਚਾਹੁੰਦੇ ਹਨ ਕਿ ਬਹੁ ਗਿਣਤੀ ਹਿੰਦੂਆਂ ਨੂੰ ਦਰਕਿਨਾਰ ਨਾ ਕੀਤਾ ਜਾਵੇ। ਹਿੰਦੁਤੱਵ ਇਕ ਸੰਸਕ੍ਰਿਤੀ ਹੈ ਅਤੇ ਭਾਈਚਾਰੇ ਦੇ ਲੋਕ ਇਸ ਸੰਸਕ੍ਰਿਤੀ ’ਤੇ ਹਮਲਾ ਕਰਨ ਵਾਲਿਆਂ ਨੂੰ ਰੋਕਣ ਦੇ ਅਧਿਕਾਰ ਦੀ ਮੰਗ ਕਰਦੇ ਹਨ।’’ ਸ਼ਿਵ ਸੈਨਾ ਨੇ ਅੱਗੇ ਕਿਹਾ ਕਿ ਹਿੰਦੁਤੱਵ ਦੀ ਤਾਲਿਬਾਨ ਨਾਲ ਤੁਲਨਾ ਹਿੰਦੂ ਸੰਸਕ੍ਰਿਤੀ ਦਾ ਅਪਮਾਨ ਹੈ। ਇਸ ’ਚ ਕਿਹਾ ਗਿਆ,‘‘ਇਕ ਹਿੰਦੂ ਬਹੁਲ ਦੇਸ਼ ਹੋਣ ਦੇ ਬਾਵਜੂਦ, ਅਸੀਂ ਧਰਮਨਿਰਪੱਖਤਾ ਦਾ ਝੰਡਾ ਲਹਿਰਾਇਆ ਹੈ। ਹਿੰਦੁਤੱਵ ਦੇ ਸਮਰਥਕ ਸਿਰਫ਼ ਇਹੀ ਚਾਹੁੰਦੇ ਹਨ ਕਿ ਹਿੰਦੂਆਂ ਨੂੰ ਦਰਕਿਨਾਰ ਕੀਤਾ ਜਾਵੇ।’’ ਇਸ ’ਚ ਕਿਹਾ ਗਿਆ ਹੈ,‘‘ਤੁਹਾਡਾ ਆਰ.ਐੱਸ.ਐੱਸ. ਨਾਲ ਮਤਭੇਦ ਹੋ ਸਕਦਾ ਹੈ ਪਰ ਉਨ੍ਹਾਂ ਦੇ ਦਰਸ਼ਨ ਨੂੰ ਤਾਲਿਬਾਨੀ ਕਹਿਣਾ ਪੂਰੀ ਤਰ੍ਹਾਂ ਨਾਲ ਗਲਤ ਹੈ।’’

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਲਾਈ ਫਟਕਾਰ, ਕਿਹਾ- ਸਾਡੇ ਸਬਰ ਦੀ ਪ੍ਰੀਖਿਆ ਨਾ ਲਵੋ

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha