ਮਹਾਰਾਸ਼ਟਰ ਦੀ ਜੰਗ ''ਚ ਵਾਇਰਲ ਹੋ ਰਿਹਾ ਜਸਪਾਲ ਭੱਟੀ ਦਾ 20 ਸਾਲ ਪੁਰਾਣਾ VIDEO

11/26/2019 1:19:27 AM

ਮੁੰਬਈ — ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਤੋਂ ਬਾਅਦ ਵੀ ਸਿਆਸੀ ਗਲ ਰਾਜਨੀਤੀ ਤੂਫਾਨ ਦਾ ਸਾਹਮਣਾ ਕਰ ਰਹੇ ਹਨ, ਜਿਸ 'ਤੇ ਮੀਡੀਆ ਜਗਤ ਤੋਂ ਲੈ ਕੇ ਆਮ ਜਨਤਾ ਸਾਰਿਆਂ ਦੀ ਨਜ਼ਰਾਂ ਟੀਕੀਆਂ ਹੋਈਆਂ ਹਨ। ਸੂਬੇ 'ਚ ਭਾਜਪਾ-ਐੱਨ.ਸੀ.ਪੀ. ਨੇ ਗਠਜੋੜ ਦੀ ਸਰਕਾਰ ਬਣਾ ਲਈ ਹੈ, ਇਸ ਦੇ ਬਾਵਜੂਦ ਵੀ ਸ਼ਿਵ ਸੇਨਾ ਦੇ ਨੇਤਾ ਉਧਵ ਠਾਕਰੇ ਸ਼ਿਵ ਸੇਨਾ-ਰਾਕਾਂਪਾ-ਕਾਂਗਰਸ ਦੇ ਗਠਜੋੜ ਦੀ ਸਰਕਾਰ ਬਣਾਉਣ 'ਤੇ ਅੜੇ ਹੋਏ ਹਨ। ਉਨ੍ਹਾਂ ਨੇ ਭਾਜਪਾ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਨ੍ਹਾਂ ਦਾ ਰਾਸਤਾ ਖਾਲੀ ਕੀਤਾ ਜਾਵੇ।
ਇਹ ਗੱਲ ਰਹੀ ਸੂਬੇ 'ਚ ਰਾਜਨੀਤੀ ਸਥਿਤੀ ਦੀ, ਪਰ ਸੋਸ਼ਲ ਮੀਡੀਆ 'ਤੇ ਮਹਾਰਾਸ਼ਟਰ ਦੀ ਰਾਜਨੀਤੀ ਵਿਅੰਗ ਦੀ ਸਮੱਗਰੀ ਬਣ ਗਈ ਹੈ। ਸੋਸ਼ਲ ਮੀਡੀਆ ਵਟਸਐਪ, ਫੇਸਬੁੱਕ ਤੇ ਟਵਿਟਰ 'ਤੇ ਐਕਟਿਵ ਯੂਜ਼ਰ ਇਸ ਸਮੱਗਰੀ ਦਾ ਪੂਰਾ ਲਾਭ ਚੁੱਕ ਰਹੇ ਹਨ। ਇਸੇ ਦੌਰਾਨ ਮਸ਼ਹੂਰ ਕਮੇਡੀਅਨ ਜਸਪਾਲ ਭੱਟੀ ਦਾ ਤਕਰੀਬਨ 2 ਸਾਲ ਪੁਰਾਣੇ ਇਕ ਐਪੀਸੋਡ ਦੀ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਦੱਸ ਰਹੇ ਹਨ ਕਿ ਵੀਡੀਓ 'ਚ ਕਹੀ ਗਈ ਹਰ ਗੱਲ ਮੌਜੂਦਾ ਸਿਆਸੀ ਹਾਲਾਤ 'ਤੇ ਇਕ ਦਮ ਸਹੀ ਬੈਠ ਰਹੀ ਹੈ।

Inder Prajapati

This news is Content Editor Inder Prajapati