ਜਾਪਾਨੀ ਨੂੰਹ ਤੇ ਪੋਤੀ ਨਾਲ ਗੱਲ ਕਰਨ ਲਈ ਸੱਸ ਸਿੱਖ ਰਹੀ ਅੰਗਰੇਜ਼ੀ ਬੋਲਣਾ

04/30/2019 3:51:03 PM

ਪੱਥਲਗਾਓਂ (ਛਗ)— ਜੇਕਰ ਮਨ 'ਚ ਕੁਝ ਸਿੱਖਣ ਦੀ ਇੱਛਾ ਹੋਵੇ ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣ ਸਕਦੀ ਹੈ। ਅਜਿਹੇ ਹੀ ਲੋਕਾਂ ਦੀਆਂ ਮੁਸ਼ਕਲਾਂ ਘੱਟ ਕਰਨ ਲਈ ਜਸ਼ਪੁਰ ਕਲੈਕਟਰ ਨਿਲੇਸ਼ ਸ਼ੀਰਸਾਗਰ ਨੇ ਜ਼ਿਲਾ ਲਾਇਬਰੇਰੀ 'ਚ ਇੰਗਲਿਸ਼ ਸਪੋਕਨ ਦਾ ਮੁਫ਼ਤ ਕ੍ਰੈਸ਼ ਕੋਰਸ ਸੰਚਾਲਤ ਕਰਵਾਇਆ ਹੈ। ਛੱਤੀਸਗੜ੍ਹ 'ਚ ਜਸ਼ਪੁਰ ਦੀ ਇਸ ਅਨੋਖੀ ਪਾਠਸ਼ਾਲਾ 'ਚ ਸ਼੍ਰੀਮਤੀ ਕਿਸ਼ੋਰੀ ਗੁਪਤਾ (50) ਅਜਿਹੀ ਹੀ ਔਰਤ ਹੈ, ਜਿਸ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਨਾ ਹੋਣ ਨਾਲ ਉਹ ਬੀਤੇ 4 ਸਾਲਾਂ ਤੋਂ ਸਿੰਗਾਪੁਰ 'ਚ ਰਹਿਣ ਵਾਲੀ ਆਪਣੀ ਜਾਪਾਨੀ ਨੂੰਹ ਅਤੇ ਪੋਤੀ ਨਾਲ ਗੱਲ ਨਹੀਂ ਕਰ ਪਾ ਰਹੀ ਹੈ। ਸ਼੍ਰੀਮਤੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅੰਸ਼ੁਮਨ ਗੁਪਤਾ ਸਿੰਗਾਪੁਰ 'ਚ ਇਕ ਕੰਪਨੀ 'ਚ ਕੰਮ ਕਰਦਾ ਹੈ। ਉੱਥੇ ਰਹਿੰਦੇ ਹੋਏ ਬੇਟੇ ਨੇ ਆਪਣੀ ਹੀ ਕੰਪਨੀ 'ਚ ਕੰਮ ਕਰਨ ਵਾਲੀ ਲੜਕੀ ਮਿਆਕੋ ਨਿਸ਼ੀਮੁਰਾ ਨਾਲ ਵਿਆਹ ਕੀਤਾ ਹੈ ਪਰ ਹੁਣ ਬੇਟੇ ਦੇ ਵਿਆਹ ਤੋਂ ਬਾਅਦ ਸੱਸ ਦੇ ਸਾਹਮਣੇ ਆਪਣੀ ਨੂੰਹ ਨਾਲ ਗੱਲ ਕਰਨ 'ਚ ਭਾਸ਼ਾ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ ਇਸ ਔਰਤ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਜਾਪਾਨੀ ਨੂੰਹ ਨੂੰ ਹਿੰਦੀ। ਇਸ ਔਰਤ ਲਈ ਹੁਣ ਜਸ਼ਪੁਰ 'ਚ ਸੰਚਾਲਤ ਇੰਗਲਿਸ਼ ਸਪੋਕਨ ਕਲਾਸ ਵਰਦਾਨ ਸਾਬਤ ਹੋ ਗਈ ਹੈ। ਸ਼੍ਰੀਮਤੀ ਗੁਪਤਾ ਨਿਯਮਿਤ ਰੂਪ ਨਾਲ ਇੰਗਲਿਸ਼ ਸਪੋਕਨ ਦੀ ਜਮਾਤ 'ਚ ਜਾ ਰਹੀ ਹੈ ਅਤੇ ਉਹ ਹੁਣ ਕਾਫੀ ਉਤਸ਼ਾਹਤ ਹੈ ਕਿ ਆਪਣੀ ਨੂੰਹ ਅਤੇ ਆਪਣੀ 2 ਸਾਲਾ ਪੋਤੀ ਅਮਿਕਾ ਨਾਲ ਅੰਗਰੇਜ਼ੀ 'ਚ ਗੱਲ ਕਰ ਸਕੇਗੀ।

ਕਲੈਕਟਰ ਨਿਲੇਸ਼ ਸ਼ੀਰਸਾਗਰ ਨੇ ਦੱਸਿਆ ਕਿ ਜ਼ਿਲਾ ਲਾਇਬਰੇਰੀ 'ਚ ਇੰਗਲਿਸ਼ ਸਪੋਕਨ ਦਾ ਕ੍ਰੈਸ਼ ਕੋਰਸ ਸੰਚਾਲਤ ਕਰਵਾਇਆ ਜਾ ਰਿਹਾ ਹੈ। ਇਸ ਪਾਠਸ਼ਾਲਾ 'ਚ ਸਾਰੀ ਉਮਰ ਦੇ ਲੋਕ ਬਹੁਤ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ ਅਤੇ ਇੰਗਲਿਸ਼ ਭਾਸ਼ਾ 'ਚ ਗੱਲ ਕਰਨੀ ਸਿੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪਾਠਸ਼ਾਲਾ 'ਚ ਵਿਦਿਆਰਥੀ ਸਮੇਤ ਸਰਕਾਰੀ ਕਰਮਚਾਰੀ ਅਤੇ ਔਰਤਾਂ ਦੀ ਵੀ ਭਰਪੂਰ ਗੱਲਬਾਤ ਹੋ ਰਹੀ ਹੈ। ਇੰਗਲਿਸ਼ ਸਪੋਕਨ 'ਚ ਸ਼ਾਮਲ ਪ੍ਰਤਿਭਾਗੀ ਜਮਾਤ ਦੀ ਐਡੀਸ਼ਨਲ ਇੰਗਲਿਸ਼ 'ਚ ਗੱਲਬਾਤ ਨਾਲ ਸਟੋਰੀ ਟੈਲਿੰਗ ਪ੍ਰੋਗਰਾਮ ਅਤੇ ਰੋਡ ਟੂ ਸਕਸੈੱਸ ਵਰਗੇ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਆਪਣਾ ਗਿਆਨ ਵਧਾ ਰਹੇ ਹਨ।


DIsha

Content Editor

Related News