ਰਾਜਸਥਾਨ : 29 ਜਨਵਰੀ ਨੂੰ ਹੋਣਗੀਆਂ 2 ਲੋਕਸਭਾ ਤੇ ਇਕ ਵਿਧਾਨਸਭਾ ਸੀਟ ਲਈ ਉਪ ਚੋਣਾਂ

01/18/2018 6:16:06 PM

ਨਵੀਂ ਦਿੱਲੀ — ਰਾਜਸਥਾਨ 'ਚ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨਸਭਾ ਦੀ ਸੀਟ ਲਈ ਉਪ ਚੋਣਾਂ ਦਾ ਬਿਗੁਲ ਵੱਜ ਚੁਕਿਆ ਹੈ। ਚੋਣ ਕਮਿਸ਼ਨ ਨੇ ਅਲਵਰ ਅਤੇ ਅਜਮੇਰ ਲੋਕਸਭਾ ਸੀਟਾਂ ਸਮੇਤ ਮਾਂਡਲਗੜ੍ਹ ਵਿਧਾਨਸਭਾ ਸੀਟ 'ਤੇ 29 ਜਨਵਰੀ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਦੀ ਗਿਣਤੀ ਇਕ ਫਰਵਰੀ ਨੂੰ ਹੋਵੇਗੀ।
ਮੁੱਖ ਚੋਣ ਅਧਿਕਾਰੀ ਅਸ਼ਵਨੀ ਭਗਤ ਨੇ ਦੱਸਿਆ ਕਿ ਅਲਵਰ ਜਿਲੇ 'ਚ 18 ਲੱਖ 27 ਹਜ਼ਾਰ 936 ਵੋਟਰ ਹਨ, ਜਿਨਾਂ 'ਚੋਂ 9 ਲੱਖ 704 ਪੁਰਸ਼ ਅਤੇ 8 ਲੱਖ 56 ਹਜ਼ਾਰ 944 ਔਰਤਾਂ ਹਨ। ਇਸੇ ਤਰ੍ਹਾਂ ਅਜਮੇਰ ਲੋਕਸਭਾ ਖੇਤਰ 'ਚ ਕੁੱਲ 18 ਲੱਖ 42 ਹਜ਼ਾਰ 992 ਵੋਟਰ ਹਨ, ਜਿਨ੍ਹਾਂ 'ਚੋਂ 9 ਲੱਖ 41 ਹਜ਼ਾਰ 238 ਪੁਰਸ਼ ਅਤੇ 8 ਲੱਖ 99 ਹਜ਼ਾਰ 397 ਮਹਿਲਾਵਾਂ ਆਪਣੇ ਵੋਟ ਅਧਿਕਾਰ ਦਾ ਪ੍ਰਯੋਗ ਕਰ ਸਕਣਗੀਆਂ। ਉਥੇ ਹੀ ਭੀਲਵਾੜਾ ਦੀ ਮਾਂਡਲਗੜ੍ਹ ਵਿਧਾਨਸਭਾ 'ਚ 2 ਲੱਖ 31 ਹਜ਼ਾਰ 240 ਕੁੱਲ ਵੋਟਰਾਂ ਦੀ ਗਿਣਤੀ ਹੈ। ਜਿਨ੍ਹਾਂ 'ਚੋਂ 1 ਲੱਖ 17 ਹਜ਼ਾਰ 645 ਪੁਰਸ਼ ਅਤੇ 1 ਲੱਖ 13 ਹਜ਼ਾਰ 567 ਮਹਿਲਾ ਵੋਟਰ ਸ਼ਾਮਲ ਹਨ।
2 ਲੋਕਸਭਾ ਅਤੇ ਇਕ ਵਿਧਾਨਸਭਾ 'ਚ ਹੋਣ ਵਾਲੀਆਂ ਉਪ ਚੋਣਾਂ 'ਚ ਕੁੱਲ 11 ਹਜ਼ਾਰ 580 ਸਰਵਿਸ ਵੋਟਰ ਵੀ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰ ਸਕਣਗੇ।