ਬਿਹਾਰ ''ਚ ਸਾਬਕਾ ਜਦ (ਯੂ) ਆਗੂ ਦੀ ਗੋਲੀ ਮਾਰ ਕੇ ਹੱਤਿਆ

Saturday, Dec 09, 2017 - 03:12 PM (IST)

ਗੋਪਾਲਗੰਜ— ਬਿਹਾਰ ਵਿਚ ਗੋਪਾਲਗੰਜ ਜ਼ਿਲੇ ਦੇ  ਨਗਰ ਥਾਣੇ ਅਧੀਨ ਪੈਂਦੇ ਇਲਾਕੇ ਦੇ ਸਾਧੂ ਚੌਕ ਨੇੜੇ ਹਥਿਆਰਬੰਦ ਅਪਰਾਧੀਆਂ ਨੇ ਅੱਜ ਜਨਤਾ ਦਲ ਯੂਨਾਈਟਿਡ (ਜਦ ਯੂ) ਦੇ ਸਾਬਕਾ ਆਗੂ ਤੇਜ ਪ੍ਰਕਾਸ਼ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਸ ਨੇ ਦੱਸਿਆ ਕਿ ਉਪਰੋਕਤ ਚੌਕ ਦੇ ਨੇੜੇ ਸਿੰਘ ਅੱਜ ਸਵੇਰੇ ਖੜ੍ਹਾ ਸੀ ਤਾਂ ਪਹਿਲਾਂ ਤੋਂ ਘਾਤ ਲਾਈ ਅਪਰਾਧੀਆਂ ਨੇ ਉਨ੍ਹਾਂ ਨੂੰ ਕਾਫੀ ਨੇੜਿਓਂ ਗੋਲੀ ਮਾਰ ਦਿੱਤੀ। ਇਸ ਘਟਨਾ ਵਿਚ ਉਸ  ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦਾ ਕਾਰਨ ਜ਼ਮੀਨੀ ਝਗੜਾ ਦੱਸਿਆ ਜਾਂਦਾ ਹੈ।


Related News