ਭਾਰਤ ਤੋਂ ਫਰਾਂਸ ਤਕ ਮਚੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧੂਮ

08/24/2019 9:26:06 AM

ਪੈਰਿਸ— ਪੂਰੇ ਦੇਸ਼ 'ਚ 23 ਅਤੇ 24 ਅਗਸਤ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਜਨਮ ਅਸ਼ਟਮੀ ਦੀਆਂ ਤਰੀਕਾਂ 'ਚ ਮਤਭੇਦ ਕਾਰਨ ਦੋਵੇਂ ਦਿਨ ਮੰਦਰਾਂ 'ਚ ਰੌਣਕਾਂ ਲੱਗੀਆਂ ਹਨ। ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਵਿਦੇਸ਼ਾਂ 'ਚ ਰਹਿੰਦੇ ਭਾਰਤੀ ਵੀ ਪੂਰੀ ਸ਼ਰਧਾ ਨਾਲ ਮਨਾਉਂਦੇ ਹਨ। ਪੈਰਿਸ 'ਚ ਬਣੇ ਇਸਕੋਨ ਮੰਦਰ 'ਚ ਵੀ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਜਨਮ ਅਸ਼ਟਮੀ ਮਨਾਈ।

ਰਾਧਾ-ਕ੍ਰਿਸ਼ਨ ਜੀ ਦੀਆਂ ਮੂਰਤੀਆਂ ਸਮੇਤ ਪੂਰੇ ਮੰਦਰ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ। ਭਗਤਾਂ ਨੇ ਪੂਰੀ ਰਾਤ ਭਜਨ ਗਾ ਕੇ ਅਤੇ ਨੱਚ ਕੇ ਖੁਸ਼ੀ ਸਾਂਝੀ ਕੀਤੀ। ਭਗਤਾਂ ਨੇ ਕੇਕ ਅਤੇ ਹੋਰ ਪ੍ਰਸ਼ਾਦ ਵੰਡੇ। ਮੰਦਰ ਦੇ ਪੁਜਾਰੀ ਰਾਮ ਭਦਰ ਦਾਸ ਨੇ ਦੱਸਿਆ,'ਇਸਕੋਨ ਮੰਦਰ ਸਾਰਿਆਂ ਦਾ ਸਵਾਗਤ ਕਰਦਾ ਹੈ। ਇੱਥੇ ਫਰਾਂਸ, ਮੌਰੀਸ਼ਸ, ਅਲਜੀਰੀਆ ਅਤੇ ਹੋਰ ਦੇਸ਼ਾਂ ਦੇ ਲੋਕ ਵੀ ਆਉਂਦੇ ਹਨ। ਫਰਾਂਸ ਦੇ ਕਈ ਥਿਏਟਰਾਂ 'ਚ ਖਾਸ ਤੌਰ 'ਤੇ ਕ੍ਰਿਸ਼ਨ ਜੀ ਦੀ ਬਾਲ ਲੀਲਾ ਦਿਖਾਈ ਗਈ।