ਜਨਤਾ ਕਰਫਿਊ ਦਾ ਖੇਡ ਜਗਤ ਨੇ ਕੀਤਾ ਸਮਰਥਨ, ਭੱਜੀ ਸਣੇ ਇਨ੍ਹਾਂ ਖਿਡਾਰੀਆਂ ਨੇ ਕੀਤਾ ਧੰਨਵਾਦ

03/23/2020 2:21:16 PM

ਨਵੀਂ ਦਿੱਲੀ : ਭਾਰਤੀ ਖਿਡਾਰੀਆਂ ਨੇ ਐਤਵਾਰ ਨੂੰ ਦੇਸ਼ਵਾਸੀਆਂ ਦੇ ਨਾਲ ਮਿਲ ਕੇ ਕੋਵਿਡ-19 ਖਿਲਾਫ ਮੁਹਿੰਮ ਵਿਚ ਰੁੱਝੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਾਉਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਸੋਸ਼ਲ ਮੀਡੀਆ 'ਕੇ ਤਾੜੀ ਵਜਾ ਕੇ ਸੰਦੇਸ਼ ਅਤੇ ਵੀਡੀਓ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ 'ਜਨਤਾ ਕਰਫਿਊ' ਲਗਾਉਣ ਅਤੇ ਸਿਹਤ ਸੇਵਾਵਾਂ ਨਾਸ ਸਬੰਧਤ ਕਰਮਚਾਰੀਆਂ ਅਤੇ ਹੋਰ ਬੁਨਿਆਦੀ ਸੇਵਾ ਦੇਣ ਵਾਲਿਆਂ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਨ ਦੀ ਬੇਨਤੀ ਕੀਤੀ।

ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਧੰਨਵਾਦ ਕਰਨ ਲਈ ਟਵਿੱਟਰ ਦਾ ਸਹਾਰਾ ਲਿਆ। ਉਸ ਨੇ ਟਵੀਟ ਕੀਤਾ, ''ਉਨ੍ਹਾਂ ਸਾਰਿਆਂ ਯੋਧਿਆਂ ਨੂੰ ਸਲਾਮ, ਜੋ ਬਿਨਾ ਥੱਕੇ ਕੰਮ ਵਿਚ ਰੁੱਝੇ ਹਨ। ਜਲਦੀ ਹੀ ਇਹ ਸਮਾਂ ਖਤਮ ਹੋ ਜਾਵੇਗਾ ਅਤੇ ਸ਼ਾਂਤੀ ਹੋਵੇਗੀ। ਓਮ ਸ਼ਾਂਤੀ ਓਮ।''

ਉੱਥੇ ਹੀ ਹਰਭਜਨ ਨੇ ਵੀ ਆਪਮੇ ਪਰਿਵਾਰ ਨਾਲ ਟਵਿੱਟਰ 'ਤੇ ਇਕ ਵੀਡੀਓ ਅਪਲੋਡ ਕੀਤੀ ਜਿਸ ਵਿਚ ਉਸ ਦੀ ਪਤਨੀ ਗੀਤਾ ਬਸਰਾ ਨੇ ਸਭ ਲੋਕਾਂ ਦਾ ਧੰਨਵਾਦ ਕੀਤਾ। ਹਰਭਜਨ ਨੇ ਵੀ ਕੈਪਸ਼ਨ ਵਿਚ ਲਿਖਿਆ, ''ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਬੈਂਕ ਕਰਮਚਾਰੀਆਂ, ਪੁਲਸ ਅਤੇ ਉਸ ਹਰ ਇਕ ਦਾ ਧੰਵਾਦ ਕਰਦਾ ਹਾਂ ਜੋ ਆਪਣੀ ਜਾਨ ਜੋਖਮ 'ਚ ਪਾ ਕੇ ਕਈ ਜਾਨਾਂ ਬਚਾ ਰਹੇ ਹਨ। ਇਸ ਜਨਤਾ ਕਰਫਿਊ ਦੀ ਪਾਲਣਾ ਕਰਨ ਲਈ ਧੰਨਵਾਦ। ਕਿਰਪਾ ਕਰ ਕੇ ਸੁਰੱਖਿਅਤ ਰਹੇ ਅਤੇ ਆਓ ਹਰ ਇਕ ਲਈ ਅਰਦਾਸ ਕਰੀਏ।''

ਯੁਵਰਾਜ ਨੇ ਵੀ ਆਪਣੇ ਟਵਿੱਟਰ 'ਤੇ ਲਿਖਿਆ, ''ਸਰਕਾਰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਮਿਹਨਤ ਕਰ ਰਹੀ ਹੈ। ਇਹ ਸਹੀ ਸਮਾਂ ਹੈ ਇਕੱਠੇ ਮਿਲ ਕੇ ਆਪਣੀ ਹਿੱਸੇਦਾਰੀ ਨਿਭਾਉਣ ਦਾ।''
ਭਾਰਤ ਦੇ ਸਾਬਕਾ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਵੀ ਧੰਨਵਾਦ ਕਰਨ ਲਈ ਟਵਿੱਟਰ ਦਾ ਸਹਾਰਾ ਹੀ ਲਿਆ। ਉਸ ਨੇ ਲਿਖਿਆ, ''ਉਨ੍ਹਾਂ ਸਾਰੇ ਨਾਇਕਾਂ ਦਾ ਧੰਨਵਾਦ ਜੋ ਕੋਰੋਨਾ ਵਾਇਰਸ (ਕੋਵਿਡ-19) ਨਾਲ ਲੜਨ 'ਚ  ਸਾਡੀ ਮਦਦ ਕਰ ਰਹੇ ਹਨ। ਸਾਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ ਅਤੇ ਆਪਣੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ।

ਕੁਸ਼ਤੀ ਸੁਪਰ ਸਟਾਰ ਬਜਰੰਗ ਪੂਨੀਆ ਨੇ ਵੀ ਕਿ ਵੀਡੀਓ ਪੋਸਟ ਕੀਤੀ ਜਿਸ ਵਿਚ ਬਹੁਤ ਸਾਰੇ ਲੋਕ ਥਾਲੀਆਂ ਵਜਾ ਰਹੇ ਸੀ। ਬਜਰੰਗ ਨੇ ਟਵੀਟ ਕੀਤਾ, ''ਕੋਵਿਡ-19 ਨਾਲ ਲੜਨ ਵਾਲੇ ਸਾਰੇ ਸਿਹਤ ਕਰਮਚਾਰੀਆਂ ਅਤੇ ਇਸ ਮੁਹਿੰਮ ਵਿਚ ਰੁੱਝੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ।

 

 

 


Ranjit

Content Editor

Related News