ਮੋਦੀ ਦੀ ਦੀਵਾਨਗੀ, ਗਾਹਕਾਂ ਨੂੰ ਮੁਫ਼ਤ 'ਚ ਸਫਰ ਕਰਵਾ ਰਿਹਾ ਇਹ ਆਟੋ ਡਰਾਈਵਰ

05/27/2019 10:56:46 AM

ਉੱਤਰਾਖੰਡ— ਲੋਕ ਸਭਾ ਚੋਣਾਂ 2019 'ਚ ਭਾਜਪਾ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਇਕੱਲੇ ਆਪਣੇ ਦਮ 'ਤੇ 303 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਹੈ। ਨਰਿੰਦਰ ਮੋਦੀ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਦੇਸ਼ ਦੇ ਕਈ ਲੋਕ ਮੋਦੀ ਦੀ ਜਿੱਤ ਤੋਂ ਖੁਸ਼ ਹਨ। ਉੱਤਰਾਖੰਡ ਦੇ ਸ਼ਹਿਰ ਹਲਦਵਾਨੀ 'ਚ ਇਕ ਆਟੋ ਡਰਾਈਵਰ ਮੋਦੀ ਦੀ ਜਿੱਤ ਤੋਂ ਬਹੁਤ ਖੁਸ਼ ਹੈ। ਉਸ 'ਤੇ ਮੋਦੀ ਦੀ ਦੀਵਾਨਗੀ ਇਸ ਕਦਰ ਹੈ ਕਿ ਯਾਤਰੀਆਂ ਨੂੰ ਮੁਫ਼ਤ ਵਿਚ ਹੀ ਆਪਣੇ ਆਟੋ 'ਚ ਸਫਰ ਕਰਵਾ ਰਿਹਾ ਹੈ।

 



ਆਟੋ ਡਰਾਈਵਰ ਜਮੁਨਾ ਪ੍ਰਸਾਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ, ਇਸ ਨੂੰ ਲੈ ਕੇ ਉਹ ਕਾਫੀ ਖੁਸ਼ ਹੈ। ਜਮੁਨਾ ਪ੍ਰਸਾਦ ਮੁਤਾਬਕ ਨਰਿੰਦਰ ਮੋਦੀ ਸਾਰਿਆਂ ਲਈ ਸੋਚਦੇ ਅਤੇ ਬੋਲਦੇ ਹਨ। ਉਸ ਨੇ ਕਿਹਾ ਕਿ ਉਹ ਮੋਦੀ ਦੇ ਪੀ. ਐੱਮ. ਅਹੁੰਦੇ ਦੀ ਸਹੁੰ ਚੁੱਕਣ ਤਕ ਲੋਕਾਂ ਨੂੰ ਮੁਫ਼ਤ ਵਿਚ ਆਪਣੇ ਆਟੋ ਦੀ ਸਵਾਰੀ ਕਰਨ ਦੀ ਸੁਵਿਧਾ ਦੇਣਗੇ। 23 ਮਈ ਨੂੰ ਪੂਰਾ ਦਿਨ ਆਟੋ ਵਿਚ ਬੈਠਣ ਵਾਲੇ ਯਾਤਰੀਆਂ ਤੋਂ ਨਤੀਜਿਆਂ ਦੀ ਜਾਣਕਾਰੀ ਲੈਂਦੇ ਰਹੇ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਵਾਲੇ ਹਨ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। 



ਜਮੁਨਾ ਨੇ ਕਿਹਾ ਕਿ ਮੋਦੀ ਨੇ ਦੇਸ਼ ਦੇ ਗਰੀਬਾਂ ਲਈ ਕਈ ਕਲਿਆਣਕਾਰੀ ਯੋਜਨਾਵਾਂ ਚਲਾਈਆਂ ਹਨ। ਅਜਿਹੇ ਵਿਚ ਉਸ ਨੇ ਮੋਦੀ ਨੂੰ ਜਿੱਤ ਦਾ ਤੋਹਫਾ ਦੇਣ ਦਾ ਮਨ ਬਣਾਇਆ। ਜਮੁਨਾ ਪ੍ਰਸਾਦ ਨੇ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਸਵੇਰ ਤੋਂ ਹੀ ਦੇਰ ਸ਼ਾਮ ਤਕ ਯਾਤਰੀਆਂ ਨੂੰ ਬਿਨਾਂ ਕਿਰਾਏ ਦੇ ਮੰਜ਼ਲ ਤਕ ਪਹੁੰਚਾਇਆ। ਉਸ ਨੇ ਬਕਾਇਦਾ ਨੇ ਮੋਦੀ ਦੀ ਤਸਵੀਰ ਵਾਲਾ ਇਕ ਬੈਨਰ ਵੀ ਤਿਆਰ ਕਰ ਕੇ ਆਟੋ 'ਤੇ ਲਗਵਾਇਆ ਹੈ।

ਲੋਕਾਂ ਨੇ ਜਮੁਨਾ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਹੈ। ਜਮੁਨਾ ਪ੍ਰਸਾਦ ਦਾ ਕਹਿਣਾ ਹੈ ਕਿ ਮੋਦੀ ਜੀ ਸਮਾਜ ਦੇ ਹਰ ਵਿਅਕਤੀ ਲਈ ਗੱਲ ਕਰਦੇ ਹਨ। ਉਹ ਦੇਸ਼ ਦੇ 130 ਕਰੋੜ ਨਾਗਰਿਕਾਂ ਦੀ ਗੱਲ ਕਰਦੇ ਹਨ। ਮੋਦੀ ਜੀ ਦੀ ਜਿੱਤ ਤੋਂ ਖੁਸ਼ ਹੋ ਕੇ ਉਹ ਲੋਕਾਂ ਨੂੰ ਇਹ ਸੁਵਿਧਾ ਪ੍ਰਦਾਨ ਕਰ ਰਹੇ ਹਨ।

Tanu

This news is Content Editor Tanu