ਜੰਮੂ-ਕਸ਼ਮੀਰ : ਅੰਨਤਨਾਗ 'ਚ ਬੀਜੇਪੀ ਨੇਤਾ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, ਮੌਤ

05/04/2019 11:06:28 PM

ਜੰਮੂ— ਜੰਮੂ ਕਸ਼ਮੀਰ ਦੇ ਅੰਨਤਨਾਗ 'ਚ ਸ਼ਨੀਵਾਰ ਦੇਰ ਰਾਤ ਅੱਤਵਾਦੀਆਂ ਨੇ ਬੀਜੇਪੀ ਨੇਤਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅੰਨਤਨਾਗ ਜਿਲੇ ਦੇ ਨੌਗਾਮ ਪਿੰਡ 'ਚ ਹਥਿਆਰਾਂ ਨਾਲ ਲੈਸ ਅੱਤਵਾਦੀ ਅੰਨਤਨਾਗ ਜ਼ਿਲੇ ਦੇ ਬੀਜੇਪੀ ਉਪ ਪ੍ਰਧਾਨ ਗੁਲ ਮੁਹੰਮਦ ਮੀਰ ਦੇ ਘਰ ਪਹੁੰਚੇ ਤੇ ਉਨ੍ਹਾਂ ਨੂੰ ਗੋਲੀਆਂ ਨਾਲ ਭੂੰਨ ਦਿੱਤਾ। ਜ਼ਖਮੀ ਗੁਲ ਮੁਹੰਮਦ ਮੀਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੀਜੇਪੀ ਦੇ ਸੂਬਾ ਬੁਲਾਰਾ ਅਲਤਾਫ ਠਾਕੁਰ ਨੇ ਕਿਹਾ ਕਿ 60 ਸਾਲ ਦੇ ਗੁਲ ਮੁਹੰਮਦ ਕਰੀਮ ਮੀਰ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੀਰ ਨੂੰ ਚਾਰ ਗੋਲੀਆਂ ਲੱਗੀਆਂ ਸਨ। ਉਥੇ ਹੀ ਸੁਰੱਖਿਆ ਬਲਾਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

Inder Prajapati

This news is Content Editor Inder Prajapati