ਜੰਮੂ-ਕਸ਼ਮੀਰ 'ਚ ਭਾਜਪਾ ਅੱਗੇ, ਦੇਖੋ ਕਿਸ ਨੇ ਕਿਸ ਨੂੰ ਪਛਾੜਿਆ

05/23/2019 1:07:26 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੀਆਂ 6 ਸੀਟਾਂ 'ਤੇ ਅੱਜ ਯਾਨੀ ਕਿ ਵੀਰਵਾਰ ਨੂੰ ਲੋਕ ਸਭਾ ਚੋਣਾਂ 2019 ਦੇ ਨਤੀਜੇ ਐਲਾਨੇ ਜਾ ਰਹੇ ਹਨ। ਜੰਮੂ-ਕਸ਼ਮੀਰ ਦੀਆਂ 6 ਸੀਟਾਂ- ਅਨੰਤਨਾਗ, ਬਾਰਾਮੂਲਾ, ਸ਼੍ਰੀਨਗਰ, ਜੰਮੂ, ਲੱਦਾਖ ਅਤੇ ਊਧਮਪੁਰ ਸੀਟਾਂ 'ਤੇ ਹੋਈਆਂ  ਵੋਟਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਜੰਮੂ-ਕਸ਼ਮੀਰ ਵਿਚ ਭਾਜਪਾ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਜਿੱਥੇ 3-3 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਉੱਥੇ ਹੀ ਪੀ. ਡੀ. ਪੀ. ਦਾ ਸਫਾਇਆ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਰੁਝਾਨਾਂ ਮੁਤਾਬਕ ਪੀ. ਡੀ. ਪੀ. ਇਸ ਵਾਰ ਸੂਬੇ ਦੀਆਂ 6 'ਚੋਂ ਇਕ ਵੀ ਸੀਟ 'ਤੇ ਲੀਡ ਨਹੀਂ ਬਣਾ ਸਕੀ ਹੈ, ਜਦਕਿ ਭਾਜਪਾ ਅਤੇ ਨੈਸ਼ਨਲ ਕਾਨਫਰੰਸ 3-3 ਸੀਟਾਂ 'ਤੇ ਅੱਗੇ ਹਨ। ਪਿਛਲੀਆਂ ਚੋਣਾਂ ਵਿਚ ਭਾਜਪਾ ਨੇ 3 ਅਤੇ ਪੀ. ਡੀ. ਪੀ. ਨੇ 3 ਸੀਟਾਂ ਜਿੱਤੀਆਂ ਸਨ। 

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਕਾਬਕ ਕੇਂਦਰੀ ਮੰਤਰੀ ਜਤਿੰਦਰ ਸਿੰਘ ਊਧਮਪੁਰ ਸੀਟ ਤੋਂ 2,85,197 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸ਼੍ਰੀਨਗਰ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ 60,284 ਨਾਲ ਅੱਗੇ ਚੱਲ ਰਹੇ ਹਨ। ਅਨੰਤਨਾਗ ਸੀਟ 'ਤੇ ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ ਨੂੰ 6332 ਵੋਟਾਂ ਮਿਲੀਆਂ ਹਨ, ਜੋ ਕਿ ਕਾਂਗਰਸ ਦੇ ਗੁਲਾਮ ਅਹਿਮਦ ਮੀਰ ਤੋਂ ਅੱਗੇ ਹਨ। ਬਾਰਾਮੂਲਾ ਵਿਚ ਵੀ ਨੈਸ਼ਨਲ ਕਾਨਫਰੰਸ ਅੱਗੇ ਹੈ। ਜੰਮੂ ਸੀਟ ਤੋਂ ਭਾਜਪਾ ਦੇ ਜੁਗਲ ਕਿਸ਼ੋਰ 1,87,617 ਨਾਲ ਅੱਗੇ ਹਨ। ਲੱਦਾਖ ਤੋਂ ਭਾਜਪਾ ਦੇ ਜਾਮਯਾਂਗ ਨਾਮਗਯਾਲ 2443 ਸੀਟਾਂ ਨਾਲ ਅੱਗੇ ਹਨ।

Tanu

This news is Content Editor Tanu