ਜੰਮੂ-ਕਸ਼ਮੀਰ: ਆਲਮੀ ਸੈਰ ਸਪਾਟਾ ਦਿਹਾੜੇ ਮੌਕੇ ਡੱਲ ਝੀਲ 'ਚ ਲੱਗੀਆਂ ਰੌਣਕਾਂ

09/29/2020 12:14:02 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਨੇ ਵਿਸ਼ਵ ਸੈਰ-ਸਪਾਟਾ ਦਿਹਾੜਾ ਮਨਾਉਣ ਲਈ ਐਤਵਾਰ ਨੂੰ ਸ਼੍ਰੀਨਗਰ ਦੀ ਡਲ ਝੀਲ 'ਚ ਕਈ ਪ੍ਰੋਗਰਾਮ ਆਯੋਜਿਤ ਕੀਤੇ। ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਦਰਮਿਆਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੈਰ-ਸਪਾਟਾ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਮਹਿਕਮਾ ਨੇ ਪਹਿਲ ਕੀਤੀ। ਕਸ਼ਮੀਰ ਦੇ ਸੈਰ ਸਪਾਟਾ ਡਾਇਰੈਕਟਰ ਨਿਸਾਰ ਅਹਿਮਦ ਵਾਨੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ,''ਅਸੀਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਮੌਕੇ ਦਾ ਜਸ਼ਨ ਮਨਾ ਰਹੇ ਹਾਂ। ਸਾਡੇ ਕੋਲ ਸ਼੍ਰੀਨਗਰ, ਗੁਲਮਰਗ ਵਰਗੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ 'ਤੇ ਖੇਡ ਗਤੀਵਿਧੀਆਂ ਅਤੇ ਸੰਸਕ੍ਰਿਤਕ ਪ੍ਰੋਗਰਾਮ ਹਨ।'' 

ਉਨ੍ਹਾਂ ਨੇ ਦੱਸਿਆ,''ਸਾਡਾ ਮਕਸਦ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹ ਦੇਣਾ ਅਤੇ ਇਹ ਸੰਦੇਸ਼ ਫੈਲਾਉਣਾ ਹੈ ਕਿ ਕਸ਼ਮੀਰ ਸੈਰ-ਸਪਾਟੇ ਲਈ ਤਿਆਰ ਹੈ। ਕੋਰੋਨਾ ਵਾਇਰਸ ਕਾਰਨ ਖੇਤਰ ਪ੍ਰਭਾਵਿਤ ਹੋਇਆ ਸੀ ਪਰ ਹੁਣ ਪ੍ਰਸ਼ਾਸਨ ਨੇ ਸੈਰ ਸਪਾਟਾ ਖੇਤਰ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਸ਼ੁਰੂ ਕੀਤੀ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਆਪਣੀ ਯਾਤਰਾ ਦੌਰਾਨ ਵਾਇਰਸ ਦੇ ਪ੍ਰਸਾਰ ਨੂੰ ਰੋਕਣ 'ਚ ਮਦਦ ਮਿਲੇਗੀ।'' ਇਕ ਭਾਗੀਦਾਰ ਹਾਮਿਦ ਅਜ਼ੀਜ਼ ਨੇ ਨਿਊਜ਼ ਏਜੰਸੀ ਨੂੰ ਦੱਸਿਆ,''ਮੈਂ ਸਾਈਕਲ ਰੇਸ 'ਚ ਹਿੱਸਾ ਲਿਆ ਹੈ। ਇਨ੍ਹਾਂ ਗਤੀਵਿਧੀਆਂ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੈਰ-ਸਪਾਟੇ ਨੂੰ ਉਤਸ਼ਾਹ 'ਚ ਮਦਦ ਮਿਲੇਗੀ।''


DIsha

Content Editor

Related News