ਜੰਮੂ ਕਸ਼ਮੀਰ: ਵੱਖਵਾਦੀਆਂ ਦਾ ਧਰਨਾ-ਪ੍ਰਦਰਸ਼ਨ ਅਸਫਲ ਕਰਨ ਲਈ ਵਧਾਈ ਗਈ ਸੁਰੱਖਿਆ

Tuesday, Oct 23, 2018 - 01:09 PM (IST)

ਸ਼੍ਰੀਨਗਰ— ਸ਼੍ਰੀਨਗਰ ਦੇ ਲਾਲ ਚੌਕ 'ਤੇ ਵੱਖਵਦੀਆਂ ਦੇ ਧਰਨਾ ਪ੍ਰਦਰਸ਼ਨ ਨੂੰ ਅਸਫਲ ਕਰਨ ਲਈ ਅਧਿਕਾਰੀਆਂ ਨੇ ਸ਼ਹਿਰ ਦੇ ਕੁਝ ਹਿੱਸਿਆਂ 'ਚ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਦੇ ਬਾਅਦ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਇੱਥੇ ਸਮਾਨ ਜਨਜੀਵਨ ਪ੍ਰਭਾਵਿਤ ਰਿਹਾ। ਵੱਖਵਾਦੀਆਂ ਨੇ ਐਤਵਾਰ ਨੂੰ ਕੁਲਗਾਮ ਜ਼ਿਲੇ 'ਚ ਮੁਕਾਬਲੇ ਸਥਾਨ 'ਤੇ ਹੋਏ ਵਿਸਫੋਟ 'ਚ 7 ਲੋਕਾਂ ਦੀ ਮੌਤ ਖਿਲਾਫ ਵਿਰੋਧ ਜਾਹਿਰ ਕਰਨ ਲਈ ਧਰਨਾ-ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲਾਲ ਚੌਕ ਦੇ ਇਤਿਹਾਸਕ ਘੰਟਾਘਰ ਤੱਕ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵੱਖਵਾਦੀਆਂ ਦੇ ਉਥੇ ਪੁੱਜਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨ ਲਈ ਵੱਡੀ ਸੰਖਿਆ 'ਚ ਪੁਲਸ ਅਤੇ ਅਰਧ-ਸੈਨਿਕ ਬਲਾਂ ਦੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। 

PunjabKesari
ਜੰਮੂ ਕਸ਼ਮੀਰ ਦੇ ਕਈ ਹਿੱਸਿਆਂ 'ਚ ਦੁਕਾਨਾਂ, ਨਿੱਜੀ ਦਫਤਰ ਅਤੇ ਹੋਰ ਕਾਰੋਬਾਰੀ ਦੁਕਾਨਾਂ ਬੰਦ ਹਨ ਅਤੇ ਸਰਵਜਨਿਕ ਸਾਧਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਵੱਖਵਾਦੀਆਂ ਨੇ ਮੰਗਲਵਾਰ ਨੂੰ ਹੜਤਾਲ ਨਹੀਂ ਬੁਲਾਈ ਪਰ ਅਧਿਕਾਰੀਆਂ ਨੇ ਸਾਰੇ ਸਿੱਖਿਅਕ ਸੰਸਥਾਨ ਬੰਦ ਰੱਖੇ ਅਤੇ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ।


Related News