ਜੰਮੂ-ਕਸ਼ਮੀਰ ਦਾ ਆਰ. ਐੱਸ. ਪੁਰਾ ''ਚ ਵੰਡੀ ਗਈ 694ਵੇਂ ਟਰੱਕ ਦੀ ਰਾਹਤ ਸਮੱਗਰੀ

01/27/2023 12:19:57 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦਾ ਆਰ. ਐੱਸ. ਪੁਰਾ ਉਹ ਸ਼ਹਿਰ ਹੈ ਜਿਸ ਨੂੰ ਨਵਾਂਸ਼ਹਿਰ ਵੀ ਕਹਿੰਦੇ ਹਨ ਕਿਉਂਕਿ ਇਹ ਮਹਾਰਾਜਾ ਜੰਮੂ ਵੱਲੋਂ ਵਸਾਇਆ ਗਿਆ ਇਕ ਸ਼ਹਿਰ ਸੀ। ਇਹ ਆਪਣੇ ਵੇਲੇ ਦਾ ਆਧੁਨਿਕ, ਸ਼ਾਨਦਾਰ ਅਤੇ ਸੁੰਦਰ ਸ਼ਹਿਰ ਸੀ। ਅੱਤਵਾਦ ਕਾਰਨ ਹੁਣ ਨਾ ਤਾਂ ਇਹ ਸ਼ਾਨਦਾਰ ਰਿਹਾ ਹੈ ਅਤੇ ਨਾ ਹੀ ਸੁੰਦਰ। ਇੱਥੋਂ ਪਾਕਿਸਤਾਨ ਦਾ ਸਿਆਲਕੋਟ ਸ਼ਹਿਰ ਸਿਰਫ 16 ਕਿਲੋਮੀਟਰ ਦੂਰ ਹੈ। ਜਦੋਂ ਵੀ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਆਰ.ਐੱਸ. ਪੁਰਾ ਸੈਕਟਰ ਉਸ ਦਾ ਸਭ ਤੋਂ ਵੱਡਾ ਨਿਸ਼ਾਨਾ ਰਹਿੰਦਾ ਹੈ। ਗੋਲੀਬਾਰੀ ਕਾਰਨ ਪੇਂਡੂ ਖੇਤਰਾਂ ਦੇ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ ਅਤੇ ਬੇਰੋਜ਼ਗਾਰੀ ਕਾਰਨ ਖਾਣ ਦੇ ਲਾਲੇ ਪਏ ਰਹਿੰਦੇ ਹਨ।


ਇਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਵੰਡ ਮੁਹਿੰਮ ਅਧੀਨ 694ਵੇਂ ਟਰੱਕ ਦਾ ਸਾਮਾਨ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਕਮਾਂਡੈਂਟ ਪਰਮਵੀਰ ਸਿੰਘ ਦੀ ਪ੍ਰਧਾਨਗੀ ’ਚ ਇਕ ਸਮਾਗਮ ਦਾ ਆਯੋਜਨ ਕਰ ਕੇ ਵੰਡਿਆ ਗਿਆ। ਇਸ ਮੌਕੇ 300 ਪਰਿਵਾਰਾਂ ਨੂੰ ਕੱਪੜੇ ਵੰਡੇ ਗਏ, ਜੋ ਕਿ ਲੁਧਿਆਣਾ ਤੋਂ ਵਿਪਨ ਜੈਨ ਦੀ ਪ੍ਰੇਰਣਾ ਨਾਲ ਸੁਦਰਸ਼ਨ ਜੈਨ ਤੇ ਕਾਂਤਾ ਰਾਣੀ ਜੈਨ ਵੱਲੋਂ ਆਪਣੇ ਪੜਪੋਤਰਿਆਂ ਹਿਮਾਂਸ਼ ਜੈਨ ਤੇ ਦਿਵਾਂਸ਼ ਜੈਨ ਦੀ ਮੰਗਲ ਕਾਮਨਾ ਲਈ ਭਿਜਵਾਏ ਗਏ ਸਨ। ਇਸ ਮੌਕੇ ਸਰਪੰਚ ਓਮਕਾਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਦੀ ਜੋ ਮਦਦ ਪੰਜਾਬ ਕੇਸਰੀ ਪੱਤਰ ਸਮੂਹ ਕਰ ਰਿਹਾ ਹੈ, ਉਸ ਦੇ ਲਈ ਜੰਮੂ-ਕਸ਼ਮੀਰ ਅਹਿਸਾਨਮੰਦ ਹੈ। ਰਾਹਤ ਸਮੱਗਰੀ ਵੰਡਣ ਲਈ ਖਾਸ ਤੌਰ ’ਤੇ ਪਹੁੰਚੇ ਵਿਪਨ ਜੈਨ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸੁਦਰਸ਼ਨ ਜੈਨ, ਵਿਪਨ ਜੈਨ, ਰੇਣੂ ਜੈਨ, ਰਾਜੇਸ਼ ਜੈਨ, ਰਾਕੇਸ਼ ਜੈਨ, ਓਮਕਾਰ ਸਿੰਘ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ।

shivani attri

This news is Content Editor shivani attri