ਜੰਮੂ-ਕਸ਼ਮੀਰ ਦੇ ਪੁੰਛ ''ਚ DSC ਦੇ ਸੁਰੱਖਿਆ ਕਾਮੇ ਨੇ ਖੁਦ ਨੂੰ ਮਾਰੀ ਗੋਲੀ

07/18/2020 5:27:44 PM

ਜੰਮੂ- ਭਾਰਤੀ ਫੌਜ ਦੇ ਡਿਫੈਂਸ ਸਕਿਓਰਿਟੀ ਕੋਰ (ਡੀ.ਐੱਸ.ਸੀ.) ਦੇ ਇਕ ਸੁਰੱਖਿਆ ਕਾਮੇ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਫੌਜ ਦੀ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਰੈਜੀਮੈਂਟ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਮੁਹੰਮਦ ਬਸ਼ੀਰ (48) ਨੇ ਡੀ.ਐੱਸ.ਸੀ. 'ਚ ਨੌਕਰੀ ਕਰ ਲਈ ਸੀ। 

ਪੁਲਸ ਨੇ ਦੱਸਿਆ ਕਿ ਉਹ ਜ਼ਿਲ੍ਹੇ ਦੇ ਮੇਂਢਰ ਖੇਤਰ 'ਚ ਤਾਇਨਾਤ ਸਨ। ਇਕ ਅਧਿਕਾਰੀ ਨੇ ਕਿਹਾ ਕਿ ਬਸ਼ੀਰ ਨੇ ਸਵੇਰੇ ਆਪਣੇ ਕੈਂਪਸ ਦੇ ਅੰਦਰ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਕਿਹਾ ਕਿ ਬਸ਼ੀਰ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਨਾਲ ਸੰਬੰਧਤ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

DIsha

This news is Content Editor DIsha