ਕੁਪਵਾੜਾ 'ਚ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼, ਬਰਾਮਦ ਹੋਈ 65 ਕਰੋੜ ਦੀ ਹੈਰੋਇਨ

06/27/2020 6:44:03 PM

ਕੁਪਵਾੜਾ- ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਪੁਲਸ ਅਤੇ ਫੌਜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸੁਰੱਖਿਆ ਫੋਰਸਾਂ ਦੀ ਸਾਂਝੀ ਟੀਮ ਨੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ ਕੀਤਾ ਹੈ। ਅੱਤਵਾਦੀਆਂ ਦੇ 2 ਮਦਦਗਾਰਾਂ ਕੋਲੋਂ 13.5 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 2 ਪਿਸਤੌਲਾਂ ਅਤੇ ਚਾਰ ਗ੍ਰਨੇਡ ਵੀ ਬਰਾਮਦ ਹੋਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਤੋਂ ਪਹਿਲਾਂ ਇਸੇ ਮਹੀਨੇ ਦੀ 11 ਤਾਰੀਖ਼ ਨੂੰ ਹੰਦਵਾੜਾ 'ਚ ਵੀ ਪੁਲਸ ਨੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਇਸ ਦੌਰਾਨ ਲਸ਼ਕਰ-ਏ-ਤੋਇਬਾ ਦੇ ਤਿੰਨ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਅੱਤਵਾਦੀਆਂ ਦੇ ਮਦਦਗਾਰ ਪਾਕਿਸਤਾਨ 'ਚ ਬੈਠੇ ਆਪਣੇ ਮਾਲਕਾਂ ਦੇ ਸੰਪਰਕ 'ਚ ਸਨ। ਇਨ੍ਹਾਂ ਕੋਲੋਂ 21 ਕਿਲੋ ਹੈਰੋਇਨ, 1.34 ਕਰੋੜ ਰੁਪਏ ਦੀ ਭਾਰਤੀ ਮੁਦਰਾ ਬਰਾਮਦ ਹੋਈ ਸੀ।

ਕਸ਼ਮੀਰ ਜ਼ੋਨ ਦੀ ਪੁਲਸ ਨੇ ਟਵੀਟ ਕੀਤਾ,''ਕੁਪਵਾੜਾ ਅਤੇ ਫੌਜ ਨੇ ਅੱਤਵਾਦ-ਨਸ਼ੀਲੇ ਪਦਾਰਥ ਧੰਦੇ ਨਾਲ ਜੁੜੇ 2 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਅਤੇ ਫੌਜ ਨੇ ਉਨ੍ਹਾਂ ਕੋਲੋਂ 65 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ।'' ਪੁਲਸ ਅਨੁਸਾਰ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।

DIsha

This news is Content Editor DIsha