5 ਮਹੀਨਿਆਂ ਤੋਂ ਵਧ ਸਮੇਂ ਦੀ ਹਿਰਾਸਤ ਪਿੱਛੋਂ ਰਿਹਾਅ ਹੋਏ 5 ਕਸ਼ਮੀਰੀ ਨੇਤਾ

01/17/2020 10:43:06 AM

ਸ਼੍ਰੀਨਗਰ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀਰਵਾਰ 3 ਸਾਬਕਾ ਵਿਧਾਇਕਾਂ ਸਮੇਤ 5 ਕਸ਼ਮੀਰੀ ਆਗੂਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਨੂੰ ਸੰਵਿਧਾਨ ਦੇ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਹਟਾਏ ਜਾਣ ਪਿੱਛੋਂ ਚੌਕਸੀ ਵਜੋਂ ਲਗਭਗ 5 ਮਹੀਨੇ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਆਗੂਆਂ ਵਿਚ ਨੈਸ਼ਨਲ ਕਾਨਫਰੰਸ ਦੇ ਇਕ ਸਾਬਕਾ ਵਿਧਾਇਕ ਅਲਤਾਫ ਕਾਲੂ, ਨੈਸ਼ਨਲ ਕਾਨਫਰੰਸ ਦੇ ਸਾਬਕਾ ਵਿਧਾਨ ਕੌਂਸਲਰ ਸ਼ੌਕਤ ਗਨਈ, ਪੀ. ਡੀ. ਪੀ. ਦੇ ਸਾਬਕਾ ਵਿਧਾਨ ਕੌਂਸਲਰ ਨਿਜ਼ਾਮੁਦੀਨ ਭੱਟ, ਸ਼੍ਰੀਨਗਰ ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਸਲਮਾਨ ਸਾਗਰ ਅਤੇ ਪੀ. ਡੀ. ਪੀ. ਦੇ ਮੁਖਤਾਰ ਸ਼ਾਮਲ ਹਨ।


DIsha

Content Editor

Related News