ਸਾਰੀਆਂ ਮੁਸ਼ਕਲਾਂ ਪਾਰ ਕਰ ਜੰਮੂ ਕਸ਼ਮੀਰ ਦੀ ਕੁੜੀ ਨੇ ਪੀ.ਓ. ਪ੍ਰੀਖਿਆ ਪਾਸ ਕੀਤੀ

04/19/2021 10:08:52 AM

ਊਧਮਪੁਰ- ਜੰਮੂ ਕਸ਼ਮੀਰ ਦੇ ਜ਼ਿਲ੍ਹੇ ਊਧਮਪੁਰ ਦੇ ਜਿਬ ਇਲਾਕੇ 'ਚ ਰਹਿਣ ਵਾਲੀ ਪੱਲਵੀ ਸ਼ਰਮਾ ਨੇ ਜੇ.ਕੇ.  ਬੈਂਕ ਦੇ ਪ੍ਰੋਵੇਸ਼ਨਰੀ ਅਫ਼ਸਰ (ਪੀ.ਓ.) ਦੀ ਪ੍ਰੀਖਿਆ ਨੂੰ ਪਾਸ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਪੱਲਵੀ ਗਰੀਬ ਪਰਿਵਾਰ ਤੋਂ ਹੈ। ਉਸ ਨੇ ਸਖ਼ਤ ਮਿਹਨਤ ਨਾਲ ਕਾਮਯਾਬੀ ਨੂੰ ਹਾਸਲ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ ਨਾਲ ਵੱਡੀ ਮੁਸ਼ਕਲ ਨੂੰ ਵੀ ਪਾਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ 'ਜਲ ਜੀਵਨ ਮਿਸ਼ਨ' ਦੇ ਅਧੀਨ ਊਧਮਪੁਰ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ

ਪੱਲਵੀ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ 'ਚ ਕੋਈ ਕੋਚਿੰਗ ਨਹੀਂ ਲਈ। ਜ਼ਿਲ੍ਹਾ ਵਿਕਾਸ ਕੌਂਸਲ (ਡੀ.ਡੀ.ਸੀ.) ਮੈਂਬਰ ਟਿਕਰੀ ਆਸ਼ੂ ਸ਼ਰਮਾ ਨੇ ਦੱਸਿਆ ਕਿ ਪੱਲਵੀ ਬਹੁਤ ਆਮ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਨੇ ਆਪਣੇ ਪਰਿਵਾਰ ਨਾਲ ਪੂਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਸ ਨੇ ਦਿਖਾ ਦਿੱਤਾ ਹੈ ਕਿ ਸਖ਼ਤ ਮਿਹਨਤ ਨਾਲ ਸੁਫ਼ਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਹ ਇਸ ਲਈ ਪੱਲਵੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦੀ ਹੈ। ਉੱਥੇ ਹੀ ਸਾਰੀਆਂ ਕੁੜੀਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਵੀ ਪੱਲਵੀ ਦੀ ਤਰ੍ਹਾਂ ਮਿਹਨਤ ਕਰ ਕੇ ਸੁਫ਼ਨਿਆਂ ਨੂੰ ਪੂਰਾ ਕਰਨ। ਪੱਲਵੀ ਨੇ ਬੀਟੈੱਕ ਕੀਤੀ ਹੈ। ਇਸ ਤੋਂ ਬਾਅਦ ਦੀ ਸਿੱਖਿਆ ਲਈ ਪੈਸੇ ਨਹੀਂ ਸਨ ਪਰ ਪ੍ਰਧਾਨ ਮੰਤਰੀ ਸਪੈਸ਼ਲ ਸਕਾਲਰਸ਼ਿਪ ਸਕੀਮ ਰਾਹੀਂ ਮਦਦ ਮਿਲਣ ਨਾਲ ਇਹ ਸੌਖਾ ਹੋ ਗਿਆ। ਕੇਂਦਰੀ ਯੋਜਨਾ ਨਾਲ ਆਰਥਿਕ ਰੂਪ ਨਾਲ ਕਮਜ਼ੋਰ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲਿਆ ਹੈ। ਉਹ ਇਸ ਲਈ ਪ੍ਰਧਾਨ ਮੰਤਰੀ ਦਾ ਆਭਾਰ ਜ਼ਾਹਰ ਕਰਦੀ ਹੈ।

ਇਹ ਵੀ ਪੜ੍ਹੋ : ਕੰਟਰੋਲ ਰੇਖਾ ’ਤੇ ਸ਼ਾਂਤੀ ਮਗਰੋਂ ਸਰਹੱਦੀ ਪਿੰਡਾਂ ’ਚ ਪਰਤੀ ਰੌਣਕ,ਵੱਜ ਰਹੀਆਂ ਸ਼ਹਿਨਾਈਆਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha