ਜੰਮੂ-ਕਸ਼ਮੀਰ ''ਚ 17000 ਦੇ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 307 ਲੋਕਾਂ ਦੀ ਗਈ ਜਾਨ

07/26/2020 6:34:46 PM

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ 2 ਹੋਰ ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 307 ਹੋ ਗਈ ਅਤੇ ਸੂਬੇ 'ਚ ਪੀੜਤਾਂ ਦੀ ਗਿਣਤੀ 17 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਮ੍ਰਿਤਕਾਂ 'ਚ ਇਕ ਕਸ਼ਮੀਰ ਦਾ ਅਤੇ ਇਕ ਹੋਰ ਜੰਮੂ ਦਾ ਪੀੜਤ ਮਰੀਜ਼ ਸ਼ਾਮਲ ਹੈ। ਸ਼ਨੀਵਾਰ ਨੂੰ ਕੋਰੋਨਾ ਦੇ 523 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 17305 ਹੋ ਗਈ ਹੈ। ਇਸ ਹਫ਼ਤੇ ਦੇ ਪਹਿਲੇ 6 ਦਿਨਾਂ 'ਚ 61 ਲੋਕਾਂ ਦੀ ਮੌਤ ਹੋਈ, ਜਿਸ 'ਚ 58 ਕਸ਼ਮੀਰ ਤੋਂ ਅਤੇ ਤਿੰਨ ਵਿਅਕਤੀ ਜੰਮੂ ਤੋਂ ਹਨ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਿਛਲੇ 52 ਦਿਨਾਂ 'ਚ 272 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਪਿਛਲੇ 66 ਦਿਨਾਂ 'ਚ ਇਹ ਗਿਣਤੀ ਵੱਧ ਕੇ 292 ਹੋ ਗਈ ਹੈ। ਸ਼੍ਰੀਨਗਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 86 ਹੋ ਗਈ, ਬਾਰਾਮੂਲਾ 'ਚ 63 ਅਤੇ ਅਨੰਤਨਾਗ 'ਚ 21-21 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ ਸ਼ੋਪੀਆਂ 'ਚ 20 ਲੋਕਾਂ ਦੀ ਮੌਤ ਹੋਈ ਹੈ। ਜੰਮੂ 'ਚ 10 ਜ਼ਿਲ੍ਹਿਆਂ 'ਚ ਹੁਣ ਤੱਕ 23 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਕਸ਼ਮੀਰ ਦੇ 10 ਜ਼ਿਲ੍ਹਿਆਂ 'ਚ ਹੁਣ ਤੱਕ 284 ਲੋਕਾਂ ਦੀ ਮੌਤ ਹੋ ਚੁਕੀ ਹੈ।

DIsha

This news is Content Editor DIsha