ਜੰਮੂ-ਕਸ਼ਮੀਰ : ਕਾਰ ਖੱਡ 'ਚ ਡਿੱਗਣ ਨਾਲ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ

02/12/2020 11:37:45 AM

ਜੰਮੂ— ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਬੁੱਧਵਾਰ ਨੂੰ ਇਕ ਕਾਰ ਸੜਕ 'ਤੇ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਿਆ, ਜਿਸ 'ਚ 2 ਔਰਤਾਂ ਸਮੇਤ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਹੋਇਆ, ਜਦੋਂ ਪਰਿਵਾਰ ਇਕ ਬੱਚੇ ਦੀ ਲਾਸ਼ ਅੰਤਿਮ ਸੰਸਕਾਰ ਲਈ ਜੰਮੂ ਤੋਂ ਦਬਰਸ਼ਾਲਾ 'ਚ ਆਪਣੇ ਪਿੰਡ ਬਹਾਦਤ ਲਿਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਨਾਲਾ ਨੇੜੇ ਕਾਰ ਬੇਕਾਬੂ ਹੋ ਗਈ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (32), ਉਸ ਦੀ ਪਤਨੀ ਰੇਖਾ ਦੇਵੀ (26), ਰੀਤਾ ਦੇਵੀ (30), ਕੇਵਲ ਕ੍ਰਿਸ਼ਨਨ (37) ਅਤੇ ਪੀ. ਕੁਮਾਰ (30) ਦੇ ਰੂਪ 'ਚ ਹੋਈ ਹੈ।

ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਜੀ.ਐੱਮ. ਸਰੂਰੀ ਨੇ ਮੌਤਾਂ 'ਤੇ ਦੁਖ ਜਤਾਇਆ ਅਤੇ ਕਿਹਾ ਡੋਡਾ, ਕਿਸ਼ਤਵਾੜ, ਰਾਮਬਨ ਅਤੇ ਊਧਮਪੁਰ ਜ਼ਿਲਿਆਂ 'ਚ ਵਾਰ-ਵਾਰ ਹੋ ਰਹੇ ਸੜਕ ਹਾਦਸੇ ਜੰਮੂ-ਕਸ਼ਮੀਰ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ।


DIsha

Content Editor

Related News