ਜੰਮੂ-ਕਸ਼ਮੀਰ ’ਚ ਬਦਲੇਗਾ ਚੁਣਾਵੀ ਸਮੀਕਰਨ, 25 ਲੱਖ ਬਾਹਰੀ ਲੋਕ ਵੀ ਬਣਨਗੇ ਵੋਟਰ

08/18/2022 5:58:38 PM

ਕਸ਼ਮੀਰ- ਜੰਮੂ-ਕਸ਼ਮੀਰ ’ਚ ਰਹਿਣ ਵਾਲੇ ਬਾਹਰ ਦੇ ਲੋਕਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਇਸ ਵੱਡੇ ਫ਼ੈਸਲੇ ਦੀ ਜਾਣਕਾਰੀ ਜੰਮੂ-ਕਸ਼ਮੀਰ ਦੇ ਮੁੱਖ ਚੋਣ ਕਮਿਸ਼ਨਰ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਰਹਿਣ ਵਾਲੇ ਦੂਜੇ ਸੂਬਿਆਂ ਦੇ ਲੋਕ ਵੀ ਵੋਟਰ ਸੂਚੀ ’ਚ ਆਪਣਾ ਨਾਂ ਜੁੜਵਾ ਸਕਦੇ ਹਨ। ਅਜਿਹੇ ਲੋਕਾਂ ਨੂੰ ਜੰਮੂ-ਕਸ਼ਮੀਰ ’ਚ ਹੋਣ ਵਾਲੀਆਂ ਚੋਣਾਂ ’ਚ ਵੋਟ ਪਾਉਣ ਦਾ ਅਧਿਕਾਰ ਹਾਸਲ ਹੋਵੇਗਾ। ਭਾਰਤ ਨੂੰ ਜੰਮੂ ਅਤੇ ਕਸ਼ਮੀਰ ਖੇਤਰ ਵਿਚ 25 ਲੱਖ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਦੀ ਉਮੀਦ ਹੈ।

ਕਮਿਸ਼ਨ ਨੇ ਇਸ ਫ਼ੈਸਲੇ ਤੋਂ ਜੰਮੂ-ਕਸ਼ਮੀਰ ਦੀ ਚੁਣਾਵੀ ਰਾਜਨੀਤੀ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।  ਇਸ ਫ਼ੈਸਲੇ ਤੋਂ ਬਾਅਦ 25 ਲੱਖ ਨਵੇਂ ਵੋਟਰ ਬਣਨ ਦੀ ਉਮੀਦ ਹੈ। ਇਹ ਨਵੇਂ ਵੋਟਰ ਚੋਣਾਂ ’ਚ ਹਾਰ-ਜਿੱਤ ਦਾ ਫ਼ੈਸਲਾ ਕਰਨ ’ਚ ਵੱਡੀ ਭੂਮਿਕਾ ਨਿਭਾਉਣਗੇ। 

ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ ਲੰਬੇ ਸਮੇਂ ਬਾਅਦ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਦੀ ਉਮੀਦ ਹੈ। ਜੰਮੂ-ਕਸ਼ਮੀਰ ਮੁੱਖ ਚੋਣ ਕਮਿਸ਼ਨ ਅਧਿਕਾਰੀ ਮੁਤਾਬਕ ਇਸ ਸਾਲ 25 ਲੱਖ ਨਵੇਂ ਵੋਟਰ ਵੋਟਰ ਲਿਸਟ ’ਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜ ਦੇਣ ਵਾਲੇ ਧਾਰਾ 370 ਦੇ ਰੱਦ ਹੋਣ ਮਗਰੋਂ ਪਹਿਲੀ ਵਾਰ ਵੋਟਰ ਸੂਚੀ ’ਚ ਵਿਸ਼ੇਸ਼ ਸੋਧ ਹੋ ਰਹੀ ਹੈ। ਸੂਬੇ ’ਚ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ, ਇਸ ਲਈ ਨਵੇਂ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਹੈ।


Tanu

Content Editor

Related News