''ਕਸ਼ਮੀਰ ''ਚ ਪਿਛਲੇ 5 ਮਹੀਨਿਆਂ ''ਚ ਅੱਤਵਾਦੀਆਂ ਦੀ ਕੋਈ ਘੁਸਪੈਠ ਨਹੀਂ''

06/18/2019 12:20:40 AM

ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ 5 ਮਹੀਨਿਆਂ 'ਚ ਘਾਟੀ 'ਚ ਅੱਤਵਾਦੀਆਂ ਦੀ ਘੁਸਪੈਠ ਰੁਕੀ ਹੈ। ਉਥੇ ਹੀ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਇਸ ਦੌਰਾਨ ਘਟੀਆਂ ਹਨ। ਕਸ਼ਮੀਰ 'ਚ 20 ਜੂਨ 2018 ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਉਨ੍ਹਾਂ ਕਿਹਾ ਕਿ ਉਤਰੀ ਰਾਜ 'ਚ 2 ਤੋਂ 3 ਅੱਤਵਾਦੀ ਹਰ ਰੋਜ਼ ਮਾਰੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੱਟੜਪੰਥੀਆਂ ਨੂੰ ਸੰਦੇਸ਼ ਦਿੱਤਾ ਕਿ ਗਲਤ ਰਾਸਤਾ ਚੁਣਨ ਨਾਲ ਉਨ੍ਹਾਂ ਨੂੰ ਕੁੱਝ ਨਹੀਂ ਮਿਲੇਗਾ।

ਮਲਿਕ ਨੇ ਇਥੇ ਜੇ ਐਂਡ ਦੇ ਬੈਂਕ ਸ਼ਾਖਾ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਪਿਛਲੇ 5 ਮਹੀਨਿਆਂ 'ਚ ਨਵੇਂ ਅੱਤਵਾਦੀਆਂ ਦੀ ਘੁਸਪੈਠ ਨਹੀਂ ਹੋਈ ਹੈ ਤੇ ਨਾਲ ਹੀ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਘੱਟ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਲਕਿ ਹੁਣ ਹਰ ਦਿਨ 2 ਤੋਂ 3 ਅੱਤਵਾਦੀ ਮਾਰੇ ਜਾ ਰਹੇ ਹਨ।