ਧਾਰਾ-370 ''ਤੇ ਫੈਸਲੇ ਮਗਰੋਂ ਮੋਦੀ-ਸ਼ਾਹ ਦੇ ਗ੍ਰਹਿ ਸੂਬੇ ''ਚ ਲੋਕਾਂ ਨੇ ਇੰਝ ਮਨਾਇਆ ਜਸ਼ਨ

08/05/2019 5:01:05 PM

ਗਾਂਧੀਨਗਰ (ਵਾਰਤਾ)— ਕੇਂਦਰ ਸਰਕਾਰ ਵਲੋਂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾ ਦਿੱਤਾ ਗਿਆ। ਕੇਂਦਰ ਸਰਕਾਰ ਦੇ ਫੈਸਲੇ ਦਾ ਪੀ. ਐੱਮ.ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਸੂਬੇ ਗੁਜਰਾਤ 'ਚ ਲੋਕਾਂ ਨੇ ਸਵਾਗਤ ਕੀਤਾ ਅਤੇ ਕਈ ਥਾਵਾਂ 'ਤੇ ਪਟਾਕੇ ਚਲਾ ਕੇ ਅਤੇ ਰੰਗ ਲਾ ਕੇ ਖੁਸ਼ੀ ਮਨਾਈ ਹੈ। ਲੋਕਾਂ ਨੇ ਸੂਰਤ ਵਿਚ ਗਰਬਾ ਡਾਂਸ ਕਰ ਕੇ ਖੁਸ਼ੀ ਮਨਾਈ। ਹੜ੍ਹ ਪ੍ਰਭਾਵਿਤ ਵੜੋਦਰਾ ਵਿਚ ਵੀ ਲੋਕਾਂ ਨੇ ਆਪਣੇ ਗ਼ਮ ਭੁੱਲਾ ਕੇ ਪਟਾਕੇ ਚਲਾਏ ਅਤੇ ਖੁਸ਼ੀ ਮਨਾਈ। ਰਾਜਕੋਟ ਵਿਚ ਵੀ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਢੋਲ-ਨਗਾੜਿਆਂ ਦੀ ਧੁੰਨ 'ਤੇ ਡਾਂਸ ਕੀਤਾ। ਇਸ ਤੋਂ ਇਲਾਵਾ ਅਹਿਮਦਾਬਾਦ, ਜਾਮਨਗਰ, ਜੂਨਾਗੜ੍ਹ ਸਮੇਤ ਵੱਖ-ਵੱਖ ਥਾਵਾਂ 'ਤੇ ਅਜਿਹਾ ਹੀ ਮਾਹੌਲ ਨਜ਼ਰ ਆਇਆ।

ਲੋਕਾਂ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਹੀ ਮਾਣ ਦੀ ਗੱਲ ਹੈ। ਅਜਿਹਾ ਲੱਗ ਰਿਹਾ ਹੈ ਕਿ ਲੋਕ ਅੱਜ ਇਕੱਠੇ ਹੀ ਦੀਵਾਨੀ ਅਤੇ ਹੋਲੀ ਮਨਾ ਰਹੇ ਹਨ। ਧਾਰਾ-370 ਨੂੰ ਖਤਮ ਕਰਨਾ ਮਜ਼ਬੂਤ ਸਰਕਾਰ ਦਾ ਮਜ਼ਬੂਤੀ ਭਰਿਆ ਫੈਸਲਾ ਹੈ। ਓਧਰ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਫੈਸਲਾ ਨੂੰ ਕਸ਼ਮੀਰ ਲਈ 'ਬਲੀਦਾਨ' ਦੇਣ ਵਾਲੇ ਸਵ. ਸ਼ਿਆਮ ਪ੍ਰਸਾਦ ਮੁਖਰਜੀ ਨੂੰ ਸੱਚੀ ਸ਼ਰਧਾਂਜਲੀ ਕਰਾਰ ਦਿੱਤਾ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਾਡੇਜਾ ਨੇ ਕਿਹਾ ਕਿ ਧਾਰਾ 370 ਅਤੇ 35ਏ ਨੂੰ ਹਟਾਉਣ ਦਾ ਮੁੱਦਾ ਭਾਜਪਾ ਦੇ ਚੋਣਾਵੀ ਵਾਅਦਿਆਂ ਵਿਚ ਸ਼ਾਮਲ ਸੀ। ਮੋਦੀ ਅਤੇ ਸ਼ਾਹ ਨੇ ਇਸ ਨੂੰ ਹਟਾ ਕੇ ਇਤਿਹਾਸਕ ਕਦਮ ਚੁੱਕਿਆ ਹੈ। ਇਹ ਬਹੁਤ ਹੀ ਸਵਾਗਤਯੋਗ ਕਦਮ ਹੈ।

Tanu

This news is Content Editor Tanu